ਚੇਨਈ: ਤਾਮਿਲ ਟੈਲੀਵਿਜ਼ਨ ਦੀ ਪ੍ਰਸਿੱਧ ਅਦਾਕਾਰਾ ਚਿਤਰਾ ਦੀ ਬੁੱਧਵਾਰ ਨੂੰ ਹੋਟਲ ਦੇ ਕਮਰੇ ਵਿਚੋਂ ਲਾਸ਼ ਮਿਲੀ ਹੈ। ਲੋਕਾਂ ਦਾ ਸ਼ੱਕ ਹੈ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ। ਸਥਾਨਕ ਪੁਲੀਸ ਅਨੁਸਾਰ ਤਾਮਿਲਨਾਡੂ ਦੀ ਛੋਟੇ ਪਰਦੇ ਦੀ ਅਦਾਕਾਰਾ ਚਿਤਰਾ (29) ਦੀ ਲਾਸ਼ ਨਾਜ਼ਰਥਪੇਟ ਦੇ ਇਕ ਹੋਟਲ ਦੇ ਕਮਰੇ ਵਿਚੋਂ ਮਿਲੀ ਹੈ। ਇਹ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਤੁਰੰਤ ਹਰਕਤ ਵਿਚ ਆਏ ਅਤੇ ਘਟਨਾ ਸਥਾਨ ‘ਤੇ ਪੁੱਜੇ। ਪੁਲੀਸ ਨੇ ਦੱਸਿਆ ਕਿ ਅਦਾਕਾਰਾ ਦਾ ਮੰਗੇਤਰ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਉਸ ਤੋਂ ਸਖਤੀ ਨਾਲ ਪੁੱਛ ਪੜਤਾਲ ਕਰ ਰਹੀ ਹੈ। ਇਹ ਖ਼ਬਰ ਸੁਣ ਕੇ ਚਿਤਰਾ ਦੇ ਚਹੇਤਿਆਂ ਵਿੱਚ ਮਾਤਮ ਛਾ ਗਿਆ।