ਨਵੀਂ ਦਿੱਲੀ: ਭਾਰਤ ਸਣੇ ਦੁਨੀਆ ਭਰ ਦੇ 180 ਤੋਂ ਜ਼ਿਆਦਾ ਦੇਸ਼ ਕੋਰੋਨਾਵਾਇਰਸ ਸੰਕਰਮਣ ਨਾਲ ਪ੍ਰਭਾਵਿਤ ਹਨ। ਭਾਰਤ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 96 ਲੱਖ 77 ਹਜ਼ਾਰ ਪਾਰ ਹੋ ਗਈ।
ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਐਤਵਾਰ ਨੂੰ ਬੀਤੇ 24 ਘੰਟਿਆਂ ਦੌਰਾਨ 32,981 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੁੱਲ ਸੰਕਰਮਿਤਾਂ ਦੀ ਗਿਣਤੀ 96,77,203 ਹੋ ਚੁੱਕੀ ਹੈ ਤੇ ਮ੍ਰਿਤਕਾਂ ਦੀ ਗਿਣਤੀ 1,40,500 ਪਾਰ ਹੋ ਗਈ ਹੈ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 91,30,000 ਪਾਰ ਪਹੁੰਚ ਗਿਆ ਹੈ।
ਭਾਰਤੀ ਸਿਹਤ ਮੰਤਰਾਲੇ ਮੁਤਾਬਕ 6 ਦਸੰਬਰ ਤੱਕ ਕੋਰੋਨਾ ਵਾਇਰਸ ਲਈ ਹੁਣ ਤੱਕ ਕੁੱਲ 14,77,87,656 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ‘ਚੋਂ 8,01,081 ਸੈਂਪਲ ਬੀਤੇ ਦਿਨੀਂ ਟੈਸਟ ਕੀਤੇ ਗਏ।
📍Total #COVID19 Cases in India (as on December 07, 2020)
▶️94.45% Cured/Discharged/Migrated (91,39,901)
▶️4.10% Active cases (3,96,729)
▶️1.45% Deaths (1,40,573)
Total COVID-19 confirmed cases = Cured/Discharged/Migrated+Active cases+Deaths pic.twitter.com/GmPgWbQSSZ
— #IndiaFightsCorona (@COVIDNewsByMIB) December 7, 2020
ਭਾਰਤ ‘ਚ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਮਹਾਰਾਸ਼ਟਰ ਵਿੱਚ ਹਨ। ਐਕਟਿਵ ਮਾਮਲਿਆਂ ਦੀ ਗੱਲ ਕਰੀਏ ਦੁਨੀਆ ਵਿੱਚ ਭਾਰਤ ਦਾ ਸੱਤਵਾਂ ਸਥਾਨ ਹੈ। ਕੋਰੋਨਾ ਸੰਕਰਮਿਤਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਰਿਕਵਰੀ ਰੇਟ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭਾਰਤ ‘ਚ ਹੈ। ਮੌਤਾਂ ਦੇ ਮਾਮਲੇ ‘ਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਸਰੇ ਨੰਬਰ ਹੈ।