ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਹੁਣ DSGMC ਨੇ ਵੀ ਲਿਆ ਐਕਸ਼ਨ

TeamGlobalPunjab
2 Min Read

ਕਿਸਾਨਾਂ ਦੇ ਅੰਦੋਲਨ ‘ਤੇ ਬੌਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਸਵਾਲ ਖੜੇ ਕਰਨਾ ਲਗਾਤਾਰ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਹੈ। ਮੁਹਾਲੀ ਦੇ ਵਕੀਲ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੀ ਜਾਣਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ। DSGMC ਨੇ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਦੇ ਹੋਏ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।

ਕੰਗਨਾ ਰਣੌਤ ਨੇ ਬਠਿੰਡਾ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ‘ਤੇ ਟਿਪਣੀ ਕੀਤੀ ਸੀ। ਕੰਗਣਾ ਨੇ ਮਾਤਾ ਮਹਿੰਦਰ ਕੌਰ ਦੀ ਕਿਸਾਨਾਂ ਦੇ ਅੰਦੋਲਨ ‘ਚ ਸ਼ਮੂਲੀਅਤ ਵਾਲੀ ਫੋਟੋ ਟਵੀਟ ਕਰਕੇ ਲਿਖਿਆ ਸੀ ਅਜਿਹੀਆਂ ਮਹਿਲਾਵਾਂ 100-100 ਰੁਪਏ ‘ਚ ਧਰਨਿਆ ਲਈ ਮਿਲ ਜਾਂਦੀਆਂ ਹਨ।

ਕੰਗਨਾ ਦੇ ਇਸ ਟਵੀਟ ਦਾ ਕਾਫ਼ੀ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਅਦਾਕਾਰਾਂ ਨੂੰ ਟਵੀਟ ਡਿਲੀਟ ਕਰਨਾ ਪਿਆ ਸੀ। DSGMC ਦੇ ਕਾਨੂੰਨੀ ਨੋਟਿਸ ਤੋਂ ਪਹਿਲਾਂ ਜ਼ੀਰਕਪੁਰ ਦੇ ਵਕੀਲ ਹਾਕਮ ਸਿੰਘ ਨੇ ਵੀ ਨੋਟਿਸ ਭੇਜਿਆ ਸੀ ਅਤੇ 7 ਦਿਨ ਦਾ ਸਮਾਂ ਦਿੱਤਾ ਸੀ। ਕੰਗਨਾ ਮੁਆਫ਼ੀ ਮੰਗੇ, ਜੇਕਰ ਮੁਆਫ਼ੀ ਨਹੀਂ ਮੰਗੀ ਤਾਂ ਉਸ ਦੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਵਾਇਆ ਜਾਵੇਗਾ।

Share This Article
Leave a Comment