ਨਵੀਂ ਦਿੱਲੀ: ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ਼ਰਧਾਲੂ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੇ ਟਵੀਟ ਵਿੱਚ ਆਖਿਆ ਕਿ ਬਾਣੀ ਮਾਨਵਤਾ ਦੇ ਕਲਿਆਣ ਦਾ ਮਾਰਗ ਹੈ ਜਿਸ ਵਿੱਚ ਈਸ਼ਵਰ ਦੀ ਅਨਿਨ ਭਗਤੀ ਨਾਲ ਅਧਿਆਤਮਕ ਖੁਸ਼ਹਾਲੀ ਅਤੇ ਸਮਾਜਿਕ ਨੈਤਿਕਤਾ ਦਾ ਉਪਦੇਸ਼ ਹੈ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ਼ਰਧਾਲੂ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਦੀ ਬਾਣੀ ਮਾਨਵਤਾ ਦੇ ਕਲਿਆਣ ਦਾ ਮਾਰਗ ਹੈ ਜਿਸ ਵਿੱਚ ਈਸ਼ਵਰ ਦੀ ਅਨਿੰਨ ਭਗਤੀ ਨਾਲ ਅਧਿਆਤਮਕ ਖੁਸ਼ਹਾਲੀ ਅਤੇ ਸਮਾਜਿਕ ਨੈਤਿਕਤਾ ਦਾ ਉਪਦੇਸ਼ ਹੈ।#GuruNanakDevJi #GuruNanakJayanti2020 #Gurupurab
— Vice President of India (@VPIndia) November 30, 2020
ਸੰਸਕਾਰਾਂ-ਵਿਚਾਰਾਂ ਵਿੱਚ ਪਵਿੱਤਰਤਾ, ਸਮਾਜ ਦੇ ਪ੍ਰਤੀ ਸਦਭਾਵ ਅਤੇ ਦਇਆ, ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਵਿੱਚ ਜੀਵਨ ਦੀ ਇਨ੍ਹਾਂ ਯੂਨੀਵਰਸਲ ਸਦੀਵੀ ਕਦਰਾਂ-ਕੀਮਤਾਂ ਦਾ ਸਰਲ ਸੁਗਮ ਰੂਪ ਵਿੱਚ ਉਪਦੇਸ਼ ਹੈ। ਆਪਣੀ ਅਤੇ ਸਮਾਜ ਦੀ ਉੱਨਤੀ ਦੇ ਲਈ ਉਨ੍ਹਾਂ ਦੀ ਬਾਣੀ ਦਾ ਅਧਿਐਨ ਕਰੀਏ। ਸ਼੍ਰੀ ਨਾਇਡੂ ਨੇ ਗੁਰੂ ਦੁਆਰਾ ਚਲਾਏ ਰਾਹ ਉਪਰ ਚੱਲਣ ਦਾ ਸੱਦਾ ਦਿੱਤਾ।