ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦਾ ਰਾਹ ਬੰਦ ਕਰਨ ਦੀ ਆਲੋਚਨਾ ਤੋਂ ਬਾਅਦ ਜਵਾਬ ਦਿੱਤਾ ਹੈ। ਖੱਟਰ ਨੇ ਟਵੀਟ ਕਰਕੇ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਭੜਕਾਉਣਾ ਬੰਦ ਕਰਨ।
ਮਨੋਹਰ ਲਾਲ ਖੱਟਰ ਨੇ ਟਵੀਟ ਕਰ ਲਿਖਿਆ, ਕੈਪਟਨ ਅਮਰਿੰਦਰ ਜੀ, ਮੈਂ ਪਹਿਲਾਂ ਵੀ ਕਿਹਾ ਸੀ ਅਤੇ ਮੁੜ ਕਹਿ ਰਿਹਾ ਹਾਂ ਕਿ ਜੇ ਕਿਸਾਨਾਂ ਨੂੰ ਐੱਮਐੱਸਪੀ ਦੇ ਮਾਮਲੇ ਵਿੱਚ ਕਦੇ ਹੋਈ ਦਿੱਕਤ ਹੋਈ ਤਾਂ ਮੈਂ ਸਿਆਸਤ ਛੱਡ ਦਿਆਂਗਾ, ਸੋ ਇਸ ਕਰਕੇ ਕੈਪਟਨ ਸਾਬ੍ਹ ਭੋਲੇ-ਭਾਲੇ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।
I’ve been trying to reach out to you for the last 3 days but sadly you decided to stay unreachable – is this how serious you are for farmer’s issues? You’re only tweeting and running away from talks, Why?
— Manohar Lal (@mlkhattar) November 26, 2020
ਇਸ ਤੋਂ ਬਾਅਦ ਇੱਕ ਹੋਰ ਟਵੀਟ ‘ਚ ਖੱਟਰ ਨੇ ਕਿਹਾ ਬੀਤੇ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਹਾਂ ਪਰ ਤੁਸੀਂ ਮਿਲ ਹੀ ਨਹੀਂ ਰਹੇ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀ ਕਿਸਾਨਾਂ ਬਾਰੇ ਕਿੰਨੇ ਗੰਭੀਰ ਹੋ। ਤੁਸੀਂ ਸਿਰਫ਼ ਟਵੀਟ ਕਰ ਰਹੇ ਤੋਂ ਗੱਲਬਾਤ ਤੋਂ ਭੱਜ ਰਹੇ ਹੋ ਕਿਉਂ?’