ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 1.22 ਲੱਖ ਪਾਰ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਹਰ ਰੋਜ਼ਾਨਾਂ ਦੇ ਅੰਕੜੇ ਡਿਗਦੇ ਜਾ ਰਹੇ ਹਨ। 46,964 ਨਵੇਂ COVID-19 ਸੰਕਰਮਣ ਦੇ ਨਾਲ ਭਾਰਤ ਵਿੱਚ ਕੁੱਲ ਮਾਮਲੇ 81,84,083 ਹੋ ਗਏ ਹਨ। ਇਸ ਤੋਂ ਇਲਾਵਾ 470 ਨਵੀਂਆਂ ਮੌਤਾਂ ਦੇ ਨਾਲ ਮਰਨ ਵਾਲਿਆਂ ਦਾ ਕੁਲ ਅੰਕੜਾ 1,22,111 ਹੋ ਗਿਆ ਹੈ।

ਅੱਜ ਲਗਾਤਾਰ ਤੀਸਰੇ ਦਿਨ ਕੋਰੋਨਾ ਪੀੜਤਾਂ ਦੇ ਦੈਨਿਕ ਅੰਕੜਿਆਂ ਵਿੱਚ ਕਮੀ ਆਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 48,268 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਸ਼ੁੱਕਰਵਾਰ ਨੂੰ 48,648 ਨਵੇਂ ਮਾਮਲੇ ਦੇਖਣ ਨੂੰ ਮਿਲੇ ਸਨ।

ਦੱਸ ਦਈਏ ਕਿ ਭਾਰਤ ਦੇ ਨਾਲ ਪੂਰੀ ਦੁਨੀਆ ‘ਤੇ ਕੋਰੋਨਾ ਵਾਇਰਸ ਦਾ ਕਹਿਰ ਹੁਣ ਵੀ ਬਣਿਆ ਹੋਇਆ ਹੈ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਆ ਜਾਂਦੀ ਹੈ ਉਦੋਂ ਤੱਕ ਕੋਰੋਨਾ ਤੋਂ ਮੁਕਤੀ ਪਾਉਣਾ ਅਸੰਭਵ ਨਜ਼ਰ ਆ ਰਿਹਾ ਹੈ। ਇਸ ਲਈ ਪੂਰੀ ਦੁਨੀਆ ਵਿੱਚ ਕੋਰੋਨਾ ਵੈਕਸੀਨ ਲਈ ਖੋਜ ਸ਼ੁਰੂ ਹੋ ਚੁੱਕੀ ਹੈ। ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 4.5 ਕਰੋੜ ਤੋਂ ਪਾਰ ਪਹੁੰਚ ਚੁੱਕਿਆ ਹੈ ਅਤੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ 1.1 ਕਰੋੜ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ।

Share This Article
Leave a Comment