ਦੇਰ ਰਾਤ ਹੁੱਲੜਬਾਜ਼ੀ ਤੇ ਫਾਇਰਿੰਗ ਕਰਦੇ ਨੌਜਵਾਨ ਪੁਲਿਸ ਨੇ ਦਬੋਚੇ

TeamGlobalPunjab
2 Min Read

ਘੁਮਾਣ : ਗੁਰਦਾਸਪੁਰ ‘ਚ ਹੁੱਲੜ੍ਹਬਾਜ਼ੀ ਤੇ ਦੇਰ ਰਾਤ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਲਾਂਕਿ 2 ਨੌਜਵਾਨ ਮੌਕੇ ‘ਤੋਂ ਫਰਾਰ ਹੋ ਗਏ। ਇਹ ਘਟਨਾ ਘੁਮਾਣ ਨੇੜੇ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਕਸਬਾ ਘੁਮਾਣ ਵਿਖੇ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ਵਿੱਚ ਕੁਝ ਨੌਜਵਾਨ ਜਨਮਦਿਨ ਦੀ ਪਾਰਟੀ ਕਰ ਰਹੇ ਸਨ। ਇਸ ਪਾਰਟੀ ‘ਚ ਕਰੀਬ 20 ਤੋਂ 25 ਨੌਜਵਾਨ ਸ਼ਾਮਲ ਸਨ। ਜਨਮਦਿਨ ਮਨਾਉਣ ਤੋਂ ਬਾਅਦ ਨੌਜਵਾਨਾਂ ਨੇ ਹੁੱਲੜ੍ਹਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਰੈਸਟੋਰੈਂਟ ਦੇ ਬਾਹਰ ਜਾ ਕੇ ਫਾਇਰਿੰਗ ਵੀ ਕੀਤੀ।

ਸਥਾਨਕ ਲੋਕਾਂ ਮੁਤਾਬਕ ਨਸ਼ੇ ‘ਚ ਨੌਜਵਾਨਾਂ ਵੱਲੋਂ 6 ਰਾਊਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਕੁਝ ਲੜਕੇ ਪਜੈਰੋ ਗੱਡੀ ‘ਚ ਸਵਾਰ ਹੋ ਕੇ ਮਹਿਤਾ ਰੋਡ ਵੱਲ ਨੂੰ ਤੁਰ ਪਏ। ਰਸਤੇ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਖੜੀਆਂ ਪ੍ਰਾਈਵੇਟ ਗੱਡੀਆਂ ਨਾਲ ਪਜੈਰੋ ਕਾਰ ਦੀ ਟੱਕਰ ਹੋ ਗਈ।

ਹਾਦਸੇ ਤੋਂ ਬਾਅਦ ਨੌਜਵਾਨ ਉੱਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੇ ਪੁਲਿਸ ਸਟੇਸ਼ਨ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚੇ ਕੇ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਪਜੈਰੋ ਗੱਡੀ ‘ਚੋਂ ਪੁਲਿਸ ਨੇ ਦੋ ਲੜਕਿਆਂ ਨੂੰ ਦਬੋਚ ਲਿਆ ਤੇ ਬਾਕੀ ਦੇ 2 ਨੌਜਵਾਨ ਫਰਾਰ ਹੋ ਗਏ। ਪੁਲਿਸ ਨੇ ਇਹਨਾਂ ਪਾਸੋਂ 2 ਰਿਵਾਲਵਰ ਅਤੇ ਇੱਕ ਵਿਦੇਸ਼ੀ ਪਿਸਟਲ ਵੀ ਬਰਾਮਦ ਕੀਤਾ।

Share This Article
Leave a Comment