ਨਵੀ ਦਿੱਲੀ/ਚੰਡੀਗੜ੍ਹ: ਪਾਣੀਆਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਟਿੱਚਾ ਮਿੱਥਿਆਰ ਗਿਆ ਸੀ ਕਿ ਹਰ ਘਰ ‘ਚ ਵਾਟਰ ਸਪਲਾਈ ਦਾ ਕੁਨੈਕਸ਼ਨ ਲਾਇਆ ਜਾਵੇਗਾ। ਜਿਸ ਨੂੰ ਦੇਖਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੈਪਟਨ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਰਚ 2020 ਤਕ ਸਾਰੇ ਪਿੰਡਾਂ ‘ਚ ਟੈਪ ਕੁਨੈਕਸ਼ਨ ਮੁਹੱਈਆਂ ਕਰਵਾਉਣ ਲਈ ਵਧਈਆ ਉਪਰਾਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਫੰਡ ਸਾਲ 2019-20 ਵਿੱਚ ਪੰਜਾਬ ਨੂੰ 227.46 ਕਰੋੜ ਰੁਪਏ ਕੇਂਦਰੀ ਹਿੱਸੇ ਵਜੋਂ ਐਲੋਕੇਟ ਕੀਤੇ ਗਏ ਸਨ। ਜਿਨ੍ਹਾਂ ‘ਚੋਂ ਰਾਜ ਸਿਰਫ 73.27 ਕਰੋੜ ਰੁਪਏ ਵਰਤ ਸਕਿਆ। 257 ਕਰੋੜ ਰੁਪਏ ਦੇ ਮੁਢਲੇ ਬੈਲੰਸ ਦੇ ਨਾਲ ਕੁੱਲ 362.79 ਕਰੋੜ ਰੁਪਏ ਦੀ ਐਲੋਕੇਸ਼ਨ 2020-21 ਲਈ ਕੀਤੀ ਗਈ।
ਪੰਜਾਬ ਨੂੰ 619.89 ਕਰੋੜ ਰੁਪਏ ਦਾ ਕੇਂਦਰੀ ਫੰਡ ਯਕੀਨੀ ਬਣਾਇਆ ਗਿਆ। ਰਾਜ ਦੇ ਬਰਾਬਰੀ ਦੇ ਹਿੱਸੇ ਨਾਲ ਕੁੱਲ 1,239.78 ਕਰੋੜ ਰੁਪਏ ਜਲ ਜੀਵਨ ਮਿਸ਼ਨ ਤਹਿਤ 2020-21 ਵਿੱਚ ਰਾਜ ਦੇ ਗ੍ਰਾਮੀਣ ਇਲਾਕਿਆਂ ਵਿੱਚ ਟੈਪ ਕਨੈਕਸ਼ਨਾਂ ਲਈ ਮੁਹੱਈਆ ਹੋਣਗੇ।