ਅੰਗਰੇਜ਼ਾਂ ਦੀਆਂ ਜ਼ਿਆਦਤੀਆਂ ਖਿਲਾਫ ਲੋਹਾ ਲੈਣ ਵਾਲਾ – ਅਸ਼ਫਾਕਉਲਾ ਖਾਂ

TeamGlobalPunjab
3 Min Read

-ਅਵਤਾਰ ਸਿੰਘ

ਭਾਰਤ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਾਉਣ ਖਾਤਰ ਸਿਰਲਥ ਸੂਰਬੀਰਾਂ ਵਿੱਚ ਇਨਕਲਾਬੀ ਯੋਧਾ ਅਸ਼ਫਾਕਉਲਾ ਖਾਂ ਵੀ ਸ਼ਾਮਲ ਸੀ। ਉਨ੍ਹਾਂ ਦਾ ਜਨਮ 22 ਅਕਤੂਬਰ, 1900 ਨੂੰ ਸ਼ਫੀਕ ਉਲਾ ਖਾਂ ਪਠਾਣ ਤੇ ਮਾਤਾ ਮਜਹੂਰ ਉਨ ਨਿਸ਼ਾ ਦੇ ਘਰ ਸ਼ਾਹਜਹਾਨ ਵਿਚ ਹੋਇਆ।

ਉਹ ਅੰਗਰੇਜ਼ੀ ਤੇ ਹਿੰਦੀ ਵਿੱਚ ਕਵਿਤਾਵਾਂ ਤੇ ਲੇਖ ਲਿਖਦੇ ਸਨ। ਉਹ ਚੰਗੇ ਸ਼ਾਇਰ ਸਨ ਤੇ ਉਨਾਂ ਨੇ ਆਪਣਾ ਤਖਲਸ ‘ਹਸਰਤ’ ਰਖਿਆ ਸੀ। ਉਤਰ ਪ੍ਰਦੇਸ਼ ਵਿੱਚ ਇਨਕਲਾਬੀ ਸਰਗਰਮੀਆਂ ਜ਼ੋਰਾਂ ‘ਤੇ ਸਨ, ਪਾਰਟੀ ਨੇ ਖਰਚਿਆਂ ਲਈ ਰਾਜਸੀ ਡਾਕਿਆਂ ਦੀ ਸਕੀਮ ਬਣਾਈ ਗਈ। 9 ਤੇ 10 ਅਗਸਤ 1925 ਦੀ ਰਾਤ ਨੂੰ ਦਸ ਨੌਜਵਾਨ ਸਿਰ ‘ਤੇ ਕੱਫਣ ਬੰਨ੍ਹ ਕੇ ਹੱਥਾਂ ਵਿੱਚ ਛੈਣੀ ਹਥੌੜੇ ਫੜ ਕੇ ਸ਼ਾਹਜਹਾਨ ਤੋਂ ਚਲੀ ਯਾਤਰੀ ਗੱਡੀ ਵਿੱਚ ਸ਼ਾਹਜਹਾਂਪੁਰ ਤੋਂ ਚੜ ਗਏ।

ਕਾਕੋਰੀ ਤੇ ਆਲਮ ਨਗਰ ਸ਼ਟੇਸਨ ਦੇ ਵਿਚਕਾਰ ਜੰਜੀਰ ਖਿਚ ਕੇ ਗੱਡੀ ਰੋਕ ਲਈ ਤੇ ਗਾਰਡ ਵਾਲੇ ਡੱਬੇ ਵਿੱਚੋਂ ਖਜਾਨੇ ਵਾਲਾ ਸੰਦੂਕ ਹੇਠਾਂ ਲਾਹ ਲਿਆ।ਅਸ਼ਫਾਕ ਨੇ ਜਿੰਦਰਾ ਤੋੜਿਆ ਤੇ ਦਸਾਂ ਮਿੰਟਾਂ ਵਿਚ ਉਸਦੇ ਜਿੰਦਰੇ ਨੂੰ ਤੋੜ ਕੇ ਪੈਸੇ ਚਾਦਰ ਵਿੱਚ ਬੰਨ ਕੇ ਫਰਾਰ ਹੋ ਗਏ। ਇਹ ਡਾਕਾ ਹਕੂਮਤ ਲਈ ਚੈਲਿੰਜ ਸੀ।

ਉਤਰੀ ਭਾਰਤ ‘ਚੋਂ ਇਸ ਸਬੰਧ ਵਿੱਚ 40 ਤੋਂ ਵੱਧ ਗਿਰਫਤਾਰੀਆਂ ਹੋਈਆਂ ਤੇ ਅਸ਼ਫਾਕ ਉਲਾ ਖਾਂ ਦੋਸਤ ਦੀ ਮੁਖਬਰੀ ‘ਤੇ ਦਿੱਲੀ ‘ਚੋਂ ਗ੍ਰਿਫਤਾਰ ਕਰ ਲਿਆ ਗਿਆ। ਡੇਢ ਸਾਲ ਬਾਅਦ ਮੁਕੱਦਮੇ ਦਾ ਫੈਸਲਾ 6/4/1927 ਨੂੰ ਹੋਇਆ ਜਿਸ ਵਿੱਚ ਅਸ਼ਫਾਕ ਸਮੇਤ ਚਾਰ ਨੂੰ ਫਾਂਸੀ, 4 ਨੂੰ ਉਮਰ ਕੈਦ ਤੇ ਬਾਕੀ ਇਨਕਲਾਬੀਆਂ ਨੂੰ ਪੰਜ ਤੋਂ 14 ਸਾਲ ਤੱਕ ਸਜ਼ਾ ਹੋਈ।

ਅਸ਼ਫਾਕ ਉਲਾ ਖਾਂ ਨੂੰ 19 ਦਸੰਬਰ 1927 ਨੂੰ ਫੈਜਾਬਾਦ ਜੇਲ ਵਿੱਚ ਫਾਂਸੀ ਦਿੱਤੀ ਗਈ। ਫਾਂਸੀ ਦੇ ਤਖਤੇ ‘ਤੇ ਜਾਣ ਤੋਂ ਤਿੰਨ ਦਿਨ ਪਹਿਲਾਂ ਦੇਸ਼ ਵਾਸੀਆਂ ਦੇ ਨਾਂ ਸ਼ੰਦੇਸ ਦਿੱਤਾ ਜਿਸ ਵਿੱਚ ਕਿਹਾ ਗਿਆ,”—ਅੱਜ ਜਦੋਂ ਮੈਂ ਇਹ ਸੰਦੇਸ਼ ਵਤਨੀ ਭਰਾਵਾਂ ਨੂੰ ਭੇਜ ਰਿਹਾ ਹਾਂ, ਇਸ ਤੋਂ ਬਾਅਦ ਤਿੰਨ ਦਿਨ ਤੇ ਚਾਰ ਰਾਤਾਂ ਗੁਜ਼ਾਰਨੀਆਂ ਹਨ ਤੇ ਫਿਰ ਮੈਂ ਹੋਵਾਂਗਾ ਪਿਆਰੇ ਵਤਨ ਦੀ ਗੋਦ ਵਿਚ। –ਅਸੀਂ ਆਪਣੀਆਂ ਅੱਖਾਂ ਨਾਲ ਹਰ ਰੋਜ ਗਰੀਬ ਹਿੰਦੋਸਤਾਨੀਆਂ ਨੂੰ ਦੇਸ਼ ਤੇ ਬਾਹਰਲੇ ਦੇਸਾਂ ‘ਚ ਅਨੇਕਾਂ ਜੁਲਮ ਸਹਿੰਦਿਆਂ ਜ਼ਲੀਲ ਤੇ ਅਪਮਾਨਿਤ ਹੁੰਦਿਆ ਵੇਖਿਆ ਹੈ ਜਿਨ੍ਹਾਂ ਦਾ ਨਾ ਕੋਈ ਸਹਾਰਾ ਤੇ ਨਾ ਕੋਈ ਟਿਕਾਣਾ ਹੈ। –ਸਾਡੇ ‘ਤੇ ਟੈਕਸਾਂ ਦੀ ਭਰਮਾਰ ਹੈ, ਭੇਡਾਂ ਬੱਕਰੀਆਂ ਵਾਂਗ ਸਾਨੂੰ ਅੰਗਰੇਜ਼ ਠੋਕਰਾਂ ਮਾਰਦੇ ਹਨ। ਸਾਡੇ ਭੈਣ ਭਰਾਵਾਂ ਨੂੰ ਜਲਿਆਂ ਵਾਲੇ ਬਾਗ ਵਿੱਚ ਭੁੰਨ ਦਿੱਤਾ ਗਿਆ–ਭਰਾਵੋ ਤੁਹਾਡੀ ਖਾਨਾਜੰਗੀ ਆਪਸੀ ਫੁੱਟ ਕਿਸੇ ਲਈ ਵੀ ਫਾਇਦੇਮੰਦ ਨਹੀਂ ਹੋਵੇਗੀ –ਕੀ ਗੁਲਾਮ ਦਾ ਵੀ ਕੋਈ ਧਰਮ ਹੈ ?—ਪਹਿਲਾਂ ਹਿੰਦੋਸਤਾਨ ਆਜ਼ਾਦ ਕਰਾਉ -ਮੈਂ ਆਪਣੇ ਉਨ੍ਹਾਂ ਭਰਾਵਾਂ ਤੋਂ ਵੀ ਧੰਨਵਾਦ ਸਹਿਤ ਰੁਖਸਤ ਹੁੰਦਾ ਹਾਂ, ਜਿਨ੍ਹਾਂ ਨੇ ਸਾਡੀ ਮਦਦ ਜ਼ਾਹਰਾ ਤੌਰ ‘ਤੇ ਜਾਂ ਪਰਦੇ ਪਿਛੇ ਕੀਤੀ–।

“ਵਤਨ ਪੇ ਮਿਟਨੇ ਵਾਲਾ, ਅਸ਼ਫਾਕ ਵਾਰਸੀ ‘ਹਸਰਤ’ ਫੈਜ਼ਾਬਾਦ ਜੇਲ੍ਹ।

Share This Article
Leave a Comment