ਟਰੰਪ ਨੇ ਚੋਣ ਪ੍ਰਚਾਰ ਦੌਰਾਨ ਕਿਹਾ, “ਮੈਂ ਚੋਣ ਹਾਰਿਆ ਤਾਂ ਦੇਸ਼ ਛੱਡ ਦੇਵਾਂਗਾ”

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੇ ਸਿਆਸਤ ਦੇ ਨਾਲ ਨਾਲ ਸ਼ਬਦੀ ਵਾਰ ਵੀ ਤੇਜ਼ ਕਰ ਦਿੱਤੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾ ਵਾਇਰਸ ਦੇ ਮੁੱਦੇ ‘ਤੇ ਇੱਕ ਵਾਰ ਮੁੜ ਤੋਂ ਚੀਨ ਨੂੰ ਚਿਤਾਵਨੀ ਦਿੱਤੀ ਹੈ। ਇੱਕ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਮਹਾਂਮਾਰੀ ਦੇ ਮੁੱਦੇ ‘ਤੇ ਚੀਨ ਨੂੰ ਮਾਫ ਕਰਨ ਦੇ ਮੂਡ ਵਿੱਚ ਨਹੀਂ ਹੈ।

ਟਰੰਪ ਨੇ ਫਲੋਰਿਡਾ ਰੈਲੀ ‘ਚ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨ ਨੇ ਜੋ ਵੀ ਕੀਤਾ ਹੈ, ਅਮਰੀਕਾ ਉਸ ਨੂੰ ਭੁੱਲਣ ਵਾਲਾ ਨਹੀਂ ਹੈ, ਚੀਨ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਚੀਨ ਵਿੱਚ ਕੀ ਹੋ ਰਿਹਾ ਹੈ, ਕਿਉਂਕਿ ਕਿਸੇ ਨੇ ਚੀਨ ਦੇ ਅੰਦਰ ਦੇਖਿਆ ਹੀ ਨਹੀਂ ਜਦੋਂ ਤੱਕ ਕਰੋਨਾ ਵਾਇਰਸ ਨਹੀਂ ਆਇਆ ਸੀ।

ਇਸ ਤੋਂ ਇਲਾਵਾ ਦੂਸਰੀ ਰੈਲੀ ਦੌਰਾਨ ਟਰੰਪ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਜੇਕਰ ਮੈਂ ਬਾਈਡਨ ਤੋਂ ਚੋਣ ਹਾਰ ਗਿਆ ਤਾਂ ਦੇਸ਼ ਛੱਡ ਦੇਵਾਂਗਾ। ਟਰੰਪ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਹੋ ਰਿਹਾ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਟਰੰਪ ਦੇ ਇਸ ਬਿਆਨ ਦਾ ਮਜ਼ਾਕ ਵੀ ਉਡਾਇਆ ਹੈ।

Share this Article
Leave a comment