ਨਵੀਂ ਦਿੱਲੀ: ਭਾਰਤ ਵਿੱਚ 6 ਅਕਤੂਬਰ ਯਾਨੀ ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 61,267 ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹਾ 25 ਅਗਸਤ ਤੋਂ ਬਾਅਦ ਹੋਇਆ ਹੈ, ਜਦੋਂ ਨਵੇਂ ਮਾਮਲੇ ਇਨ੍ਹੇ ਘੱਟ ਹਨ। ਯਾਨੀ 25 ਅਗਸਤ ਤੋਂ ਬਾਅਦ ਅੱਜ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ।
25 ਅਗਸਤ ਨੂੰ ਭਾਰਤ ਵਿੱਚ 60,975 ਮਾਮਲੇ ਸਾਹਮਣੇ ਆਏ ਸਨ। ਇੱਕ ਦਿਨ ਵਿੱਚ ਕੋਰੋਨਾਵਾਇਰਸ ਨਾਲ 884 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ 66,85,082 ਹੋ ਗਏ ਹਨ।
ਇਨ੍ਹਾਂ ਬੀਤੇ 24 ਘੰਟਿਆਂ ‘ਚ 75,787 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਨਾਲ ਕੁੱਲ ਮੌਤਾਂ ਦਾ ਅੰਕੜਾ 1,03,569 ਹੋ ਚੁੱਕਿਆ ਹੈ।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਸ਼ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਸੰਕਰਮਣ ਦੇ ਮਾਮਲਿਆਂ ਤੋਂ ਜ਼ਿਆਦਾ ਰਹਿ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਕੁੱਲ ਠੀਕ ਹੋਏ ਕੇਸਾਂ ਦੀ ਗਿਣਤੀ 56,62,490 ਹੋ ਚੁੱਕੀ ਹੈ।