ਪੀਐਮ ਮੋਦੀ ਨੇ ਵੱਡਿਆਂ ਵਪਾਰੀਆਂ ਦਾ ਢਿੱਡ ਭਰਨ ਲਈ ਖੇਤੀ ਕਾਨੂੰਨ ਬਣਾਏ: ਰਾਹੁਲ ਗਾਂਧੀ

TeamGlobalPunjab
2 Min Read

ਸੰਗਰੂਰ: ਖੇਤੀ ਕਾਨੂੰਨ ਖਿਲਾਫ ਪੰਜਾਬ ਕਾਂਗਰਸ ਵੱਲੋਂ ‘ਖੇਤੀ ਬਚਾਓ ਯਾਤਰਾ’ ਤਹਿਤ ਸੰਗਰੂਰ ਵਿੱਚ ਟਰੈਕਟਰ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ। ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਤੇ ਰੋਸ ਜ਼ਾਹਰ ਕਰਦੇ ਹੋਏ ਕਿਹਾ, ਕਿ ਇਹ ਕਾਨੂੰਨ ਦੇਸ਼ ਦੇ ਲੋਕਾਂ ਤੋਂ ਆਰਥਿਕ ਆਜ਼ਾਦੀ ਖੋਹ ਲੈਣਗੇ।

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਨਾਜ ਤੇ ਵਪਾਰੀਆਂ ਨੂੰ ਭਾਵਨਾ ਦੇ ਰਹੀ ਹੈ। ਜਦੋਂ ਖੇਤੀ ਤੇ ਵੱਡੇ ਵਪਾਰੀਆਂ ਦਾ ਕੰਟਰੋਲ ਹੋ ਜਾਵੇਗਾ ਤਾਂ ਕਿਸਾਨਾਂ ਦੀ ਆਰਥਿਕ ਆਜ਼ਾਦੀ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਇਕੱਲਾ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਵੇਗਾ ਸਗੋਂ ਹਰ ਪਰਿਵਾਰ ਇਸ ਦੀ ਲਪੇਟ ਵਿੱਚ ਆਵੇਗਾ। ਹਰ ਪਰਿਵਾਰ ਨੂੰ ਦੁੱਗਣੇ ਤਿੱਗਣੇ ਰੇਟਾਂ ਤੇ ਅਨਾਜ ਮਿਲੇਗਾ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਦੋਸ਼ ਲਾਏ ਕਿ ਮੋਦੀ ਨੇ ਕੋਰੋਨਾ ਦੇ ਸਮੇਂ ‘ਚ ਖੇਤੀ ਬਿੱਲ ਲਿਆ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੈਰਾਂ ਤੇ ਕੁਹਾੜਾ ਮਾਰਿਆ ਹੈ। ਕੇਂਦਰ ਸਰਕਾਰ ਨੇ ਇੱਕ ਸਕੀਮ ਤਹਿਤ ਇਹ ਖੇਤੀ ਕਾਨੂੰਨ ਲਾਗੂ ਕੀਤੇ ਹਨ ਕਿ ਕੋਰੋਨਾ ਕਾਲ ਵਿੱਚ ਕਿਸਾਨ ਇਸ ਦਾ ਵਿਰੋਧ ਨਾ ਕਰ ਸਕਣ। ਪਰ ਕਿਸਾਨ ਆਪਣਾ ਹੱਕ ਲੈਣ ਲਈ ਭਿਆਨਕ ਬਿਮਾਰੀ ਦੀ ਵੀ ਪਰਵਾਹ ਨਹੀਂ ਕਰ ਰਹੇ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੇਂਦਰ ਨੇ ਅੰਬਾਨੀ ਅਤੇ ਅਡਾਨੀ ਵਰਗਿਆਂ ਅਰਬਪਤੀਆਂ ਦੇ ਹੱਥ ਖੇਤੀ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਡੀਕਰਨ ਦਾ ਸਿਸਟਮ ਤਬਾਹ ਕਰ ਦਿੱਤਾ ਹੈ। ਹੁਣ ਵਪਾਰੀ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਤੈਅ ਕਰਨਗੇ

Share This Article
Leave a Comment