ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਨੇ ਇਕ ਰਿਸਰਚ ਦੇ ਆਧਾਰ ਤੇ ਦੱਸਿਆ ਹੈ ਕਿ ਸ਼ਹਿਰ ਵਿੱਚ ਕੋਰੋਨਾ ਦੇ 90 ਫ਼ੀਸਦੀ ਮਾਮਲਿਆਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਪੀਜੀਆਈ ਦੇ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਿਨ ਦੇ ਡਾਕਟਰ ਸੋਨੂੰ ਗੋਇਲ ਨੇ ਦੱਸਿਆ ਕਿ ਹੁਣ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾ ਰਹੇ ਹਨ ਪਰ ਫਿਰ ਵੀ ਰਿਪੋਰਟ ਵਿੱਚ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ।
ਪੀਜੀਆਈ ਦੇ ਮੁਤਾਬਕ ਜੇਕਰ ਬਿਨਾਂ ਲੱਛਣਾਂ ਦੇ ਲੋਕ ਕੋਰੋਨਾ ਸੰਕਰਮਿਤ ਪਾਏ ਜਾ ਰਹੇ ਹਨ ਤਾਂ ਉਹ ਕਮਿਊਨਿਟੀ ਸਪ੍ਰੈਡਿੰਗ ਲਈ ਘੱਟ ਖ਼ਤਰਨਾਕ ਸਾਬਤ ਹੋ ਰਹੇ ਹਨ ਜੇਕਰ ੧੦੦ ਲੋਕਾਂ ਨੂੰ ਬਿਨਾਂ ਲੱਛਣ ਦੇ ਕੋਰੋਨਾ ਹੋ ਜਾਂਦਾ ਹੈ ਤਾਂ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਨਾਲ ਸਿਰਫ 0.5 ਫੀਸਦੀ ਲੋਕ ਹੀ ਸੰਕਰਮਿਤ ਹੋ ਸਕਦੇ ਹਨ, ਜਦਕਿ ਜੋ ਲੋਕ ਲੱਛਣ ਦੇ ਨਾਲ ਸੰਕਰਮਿਤ ਪਾਏ ਜਾ ਰਹੇ ਹਨ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਨਾਲ ਦੋ ਫੀਸਦੀ ਤੱਕ ਸੰਕਰਮਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਸ਼ਹਿਰ ਵਿੱਚ ਬੀਤੇ ਦਿਨੀਂ 288 ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਏ। ਸ਼ਹਿਰ ਵਿੱਚ ਹੁਣ ਤੱਕ 9,256 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 3,085 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸ਼ਹਿਰ ਵਿੱਚ ਰੋਜ਼ਾਨਾ 250 ਤੋਂ 300 ਤੋਂ ਜ਼ਿਆਦਾ ਕੋਰੋਨਾ ਸੰਕਰਮਿਤ ਮਾਮਲੇ ਸਾਹਮਣੇ ਆ ਰਹੇ ਹਨ।