ਸਰੀ ‘ਚ 86 ਸਾਲਾ ਪੰਜਾਬੀ ਬਜ਼ੁਰਗ ਲਾਪਤਾ

TeamGlobalPunjab
2 Min Read

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ 86 ਸਾਲਾ ਪੰਜਾਬੀ ਬਜ਼ੁਰਗ ਗੁਰਨਾਮ ਸਿੰਘ ਚੀਮਾ ਲਾਪਤਾ ਹੋ ਗਏ ਹਨ। ਸਰੀ ਆਰਸੀਐਮਪੀ ਅਤੇ ਗੁਰਨਾਮ ਚੀਮਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਚਿੰਤਤ ਹਨ। ਗੁਰਨਾਮ ਸਿੰਘ ਚੀਮਾ ਨੂੰ ਆਖਰੀ ਵਾਰ ਸਰੀ ਦੀ 131ਏ ਸਟਰੀਟ ਦੇ ਬਲਾਕ ਨੰਬਰ-9700 ਵਿੱਚ 16 ਮਾਰਚ ਨੂੰ ਸਵੇਰੇ ਸਵਾ 9 ਵਜੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ।

ਪੁਲਿਸ ਨੇ ਗੁਰਨਾਮ ਸਿੰਘ ਚੀਮਾ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

ਗੁਰਨਾਮ ਸਿੰਘ ਚੀਮਾ ਦੀ ਲੰਬਾਈ 5 ਫੁੱਟ 6 ਇੰਚ ਹੈ ਅਤੇ ਉਨ੍ਹਾਂ ਨੇ ਦਾੜੀ ਰੱਖੀ ਹੋਈ ਹੈ ਤੇ ਉਹ ਦਸਤਾਰ ਸਜਾਉਂਦੇ ਹਨ। ਜਦੋਂ ਉਹ ਲਾਪਤਾ ਹੋਏ ਉਸ ਵੇਲੇ ਉਨ੍ਹਾਂ ਨੇ ਹਲਕੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਅਤੇ ਸਲੇਟੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਉਨ੍ਹਾਂ ਦੇ ਉਪਰ ਕਾਲੇ ਅਤੇ ਸਲੇਟੀ ਰੰਗ ਦੀ ਜਾਕਟ ਪਾਈ ਹੋਈ ਸੀ। ਭੂਰੇ ਰੰਗ ਦੇ ਚਮੜੇ ਦੇ ਜੁੱਤੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਪਲਾਸਟਿਕ ਦਾ ਪੀਲੇ ਰੰਗ ਦਾ ਗਰੌਸਰੀ ਬੈਗ ਸੀ।

ਗੁਰਨਾਮ ਚੀਮਾ ਸਰੀ ਸੈਂਟਰਲ ਮਾਲ ਅਤੇ ਗਿਲਡਫੋਰਡ ਮਾਲ ਖੇਤਰ ਵਿੱਚ ਅਕਸਰ ਜਾਂਦੇ ਰਹਿੰਦੇ ਸਨ। ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੁਰਨਾਮ ਚੀਮਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 6045990502 ਤੇ ਸੰਪਰਕ ਕਰ ਸਕਦਾ ਹੈ।

Share This Article
Leave a Comment