ਨਵੀਂ ਦਿੱਲੀ: ਖੇਤੀਬਾੜੀ ਬਿੱਲਾਂ ਨੂੰ ਲੈ ਕੇ ਰਾਜ ਸਭਾ ਵਿੱਚ ਅੱਜ ਦੂਸਰੇ ਦਿਨ ਵੀ ਜ਼ਬਰਦਸਤ ਹੰਗਾਮਾ ਹੋਇਆ। ਸੈਸ਼ਨ ‘ਚੋਂ ਮੁਅੱਤਲ ਕੀਤੇ ਵਿਰੋਧੀ ਪਾਰਟੀਆਂ ਨਾਲ ਸਬੰਧਤ ਅੱਠ ਮੈਂਬਰ ਸਦਨ ਦੀ ਕਾਰਵਾਈ ‘ਚ ਅੜਿੱਕਾ ਬਣ ਰਹੇ ਸਨ। ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਰੋਕ ਦਿੱਤਾ ਗਿਆ।
ਦਰਅਸਲ ਮੁਅੱਤਲ ਕੀਤੇ ਅੱਠ ਮੈਂਬਰਾਂ ਨੂੰ ਸਦਨ ‘ਚੋਂ ਬਾਹਰ ਜਾਣ ਦੇ ਲਈ ਕਿਹਾ ਜਾ ਰਿਹਾ ਸੀ ਤਾਂ ਜੋ ਸਦਨ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਚੱਲ ਸਕੇ।
ਚੇਅਰਪਰਸਨ ਦੇ ਵਾਰ ਵਾਰ ਕਹਿਣ ਤੋਂ ਬਾਅਦ ਵੀ ਉਕਤ ਅੱਠ ਸੰਸਦ ਮੈਂਬਰ ਰਾਜ ਸਭਾ ‘ਚੋਂ ਬਾਹਰ ਨਹੀਂ ਜਾ ਰਹੇ ਸਨ। ਇਨ੍ਹਾਂ ਅੱਠਾਂ ਮੈਂਬਰਾਂ ਨੇ ਸਦਨ ‘ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਰਾਜ ਸਭਾ ਦੀ ਕਾਰਵਾਈ ਵਿੱਚ ਚਾਰ ਵਾਰ ਇਨ੍ਹਾਂ ਮੁਅੱਤਲ ਐੱਮਪੀ ਕਰਕੇ ਅੜਿੱਕਾ ਪਿਆ। ਜਿਸ ਤੋਂ ਬਾਅਦ ਚੇਅਰਪਰਸਨ ਨੂੰ ਪੂਰੇ ਦਿਨ ਲਈ ਸਦਨ ਨੂੰ ਉਠਾਉਣਾ ਪਿਆ।