ਚੰਡੀਗੜ੍ਹ: ਬੀਤੇ ਦਿਨੀਂ ਪੀਜੀਆਈ ‘ਚ ਸਰਜਰੀ ਲਈ ਭਰਤੀ ਛੇ ਮਹੀਨੇ ਦੀ ਬੱਚੀ ਦੀ ਕੋਰੋਨਾ ਪਾਜਿਟਿਵ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬੱਚੀ ਦੀ ਰਿਪੋਰਟ ਪਾਜ਼ਿਟਿਵ ਆਉਣ ਤੱਕ ਉਸ ਦਾ ਐਡਵਾਂਸ ਪੀਡਿਆਟਰਿਕ ਸੈਂਟਰ ਵਿੱਚ ਬਾਕੀ ਬੱਚੀਆਂ ਦੇ ਨਾਲ ਇਲਾਜ ਚੱਲ ਰਿਹਾ ਸੀ। ਇਸ ਨਾਲ ਅਣਜਾਣੇ ਵਿੱਚ ਉਸ ਬੱਚੀ ਦੇ ਸੰਪਰਕ ਵਿੱਚ ਦਰਜਨਾਂ ਲੋਕ ਆ ਗਏ ਹਨ। ਜਿਸ ਤੋਂ ਬਾਅਦ ਪੀਜੀਆਈ ਦੇ 18 ਡਾਕਟਰਾਂ ਸਣੇ ਪੀਜੀਆਈ ਦੇ 54 ਸਟਾਫ ਨੂੰ ਤੁਰੰਤ ਹੋਮ ਕੁਅਾਰੰਟੀਨ ਕਰ ਦਿੱਤਾ ਗਿਆ ਹੈ।
ਫਗਵਾੜਾ ਦੀ ਬੱਚੀ ਦੇ ਦਿਲ ਵਿੱਚ ਛੇਦ ਸੀ। ਪਰਿਵਾਰ ਨੇ ਬੀਤੀ 9 ਅਪ੍ਰੈਲ ਨੂੰ ਉਸ ਨੂੰ ਪੀਜੀਆਈ ਵਿੱਚ ਭਰਤੀ ਕਰਾਇਆ ਜਿਸ ਤੋਂ ਬਾਅਦ ਉਸਦੀ ਓਪਨ ਹਾਰਟ ਸਰਜਰੀ ਹੋਈ। ਸਰਜਰੀ ਤੋਂ ਬਾਅਦ ਬੱਚੀ ਤੰਦਰੁਸਤ ਸੀ ਅਤੇ ਤੇਜੀ ਨਾਲ ਰਿਕਵਰ ਕਰ ਰਹੀ ਸੀ। ਬੀਤੇ ਦੋ ਦਿਨ ਤੋਂ ਉਸਨੂੰ ਇਨਫੈਕਸ਼ਨ ਹੋ ਰਹੀ ਸੀ। ਇਸ ‘ਤੇ ਮੰਗਲਵਾਰ ਦੁਪਹਿਰ ਡਾਕਟਰਾਂ ਨੇ ਉਸਦਾ ਕੋਰੋਨਾ ਟੈਸਟ ਕਰਾਇਆ।
ਬੁੱਧਵਾਰ ਸਵੇਰੇ ਮਿਲੀ ਜਾਂਚ ਰਿਪੋਰਟ ਵਿੱਚ ਬੱਚੀ ਕੋਰੋਨਾ ਪਾਜ਼ਿਟਿਵ ਨਿਕਲੀ। ਉੱਥੇ ਹੀ ਬਲਾਕ ਦੇ ਵਾਰਡ ਨੰਬਰ – 4ਸੀ ਵਿੱਚ ਦਹਿਸ਼ਤ ਫੈਲ ਗਈ। ਬੱਚੀ ਨੂੰ ਡਾ.ਅਰੁਣ ਕੁਮਾਰ ਭਾਰਨਵਾਲ ਨੇ ਵੇਖਿਆ ਸੀ ਇਸ ਲਈ ਉਨ੍ਹਾਂ ਦੀ ਪੂਰੀ ਟੀਮ ਦੇ ਵੀ ਨਮੂਨੇ ਲਈ ਗਏ ਹਨ। ਫਿਲਹਾਲ ਬੱਚੀ ਨੂੰ ਕੋਰੋਨਾ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।