ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਸ਼ਿਅਾਰਪੁਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਬੀਤੇ ਦਿਨੀਂ ਹੁਸ਼ਿਅਾਰਪੁਰ ਅਧੀਨ ਆਉਂਦੇ ਪਿੰਡ ਮੰਸੂਰਪੁਰ ਦੇ ਵਾਸੀ ਪਰਮਜੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ 25 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸਨ। ਪਰਮਜੀਤ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਪਿੰਡ ਸੋਗ ਵਿਚ ਹੈ।
ਇੱਥੇ ਰਹਿੰਦੇ ਪਰਮਜੀਤ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਦੀ ਉਹ ਆਪਣੇ ਘਰ ਵਿੱਚ ਰਹਿ ਕਰ ਸਰਕਾਰ ਦਾ ਸਾਥ ਦੇਣ ਜਿਸ ਨਾਲ ਇਸ ਭਿਆਨਕ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕੇ। ਇਸ ਬੀਮਾਰੀ ਨੇ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਖੌਹ ਲਿਆ ਹੈ ਉਹ ਨਹੀਂ ਚਾਹੁੰਦੇ ਕਿ ਘਰ ਵਿੱਚ ਕੋਈ ਹੋਰ ਇਸ ਬੀਮਾਰ ਦੀ ਲਪੇਟ ਵਿਚ ਆਵੇ।
ਉੱਥੇ ਹੀ ਦੂਜੇ ਪਾਸੇ ਨਿਊਯਾਰਕ ‘ਚ ਰਹਿੰਦੇ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਦਸੂਹਾ ਦਾ ਪਿੰਡ ਨਰਾਇਣਗੜ੍ਹ ਦੇ ਰਹਿਣ ਵਾਲੇ ਇਕ ਹੋਰ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਕਰਨੈਲ ਸਿੰਘ ਦੀ ਕੋਰੋਨਾਵਾਈਰਸ ਨਾਲ ਮੌਤ ਹੋ ਜਾਣ ਬਾਰੇ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮ੍ਰਿਤਕ ਕਾਫ਼ੀ ਸਾਲਾ ਤੋ ਨਿਊਯਾਰਕ ਵਿਖੇਂ ਟੈਕਸੀ ਚਲਾਉਦਾ ਸੀ।
ਬੀਤੇਂ ਉਹ ਕੋਵੀਡ-19 ਕੋਰੋਨਾਵਾਈਰਸ ਦੀ ਲਪੇਟ ‘ਚ ਆ ਗਿਆ ਜਿਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਮੋਤ ਅਤੇ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਬੀਤੇਂ ਦਿਨ ਉਸ ਦੀ ਮੌਤ ਹੋ ਗਈ।