ਵੇਰਕਾ ਨੇ ਘਰ-ਘਰ ਪਹੁੰਚਾਇਆ ਦੁੱਧ, ਹੈਲਪ ਲਾਈਨ ਨੰਬਰ ਕੀਤੇ ਜਾਰੀ

TeamGlobalPunjab
2 Min Read

ਬਠਿੰਡਾ: ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਤੱਕ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਪਹਿਲ ਕੀਤੀ ਹੈ। ਇਸ ਤਹਿਤ ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਨੇ ਬਠਿੰਡਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਦੀ ਕਮਾਂਡ ਸੰਭਾਲੀ ਹੈ। ਅੱਜ ਸਵੇਰੇ ਵੇਰਕਾ ਦੇ ਵਾਹਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਵੇਰਕਾ ਸਟਾਫ਼ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮੰਗ ਅਨੁਸਾਰ ਦੁੱਧ ਸਪਲਾਈ ਕੀਤਾ।

ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਰਫ਼ਿਊ ਦੌਰਾਨ ਅਤਿ ਜ਼ਰੂਰੀ ਵਸਤਾਂ ਦੀ ਸਪਲਾਈ ਲੋਕਾਂ ਤੱਕ ਯਕੀਨੀ ਬਣਾਉਣ ਲਈ ਉਪਰਾਲੇ ਜ਼ਾਰੀ ਹਨ। ਉਨਾਂ ਨੇ ਵੇਰਕਾ ਨੂੰ ਆਪਣੇ ਦੁੱਧ ਵੰਡਣ ਵਾਲੇ ਵਾਹਨਾਂ ਦੀ ਗਿਣਤੀ ਹੋਰ ਵਧਾਉਣ ਲਈ ਕਿਹਾ ਤਾਂ ਜੋ ਹਰੇਕ ਘਰ ਤੱਕ ਦੁੱਧ ਦੀ ਸਪਲਾਈ ਹੋ ਸਕੇ।

ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੇਰਕਾ ਦੇ ਵਾਹਨ ਉਨਾਂ ਦੀ ਗਲੀ ਵਿਚ ਆਉਣ ਤਾਂ ਲੋਕ ਵਾਹਨ ਕੋਲ ਭੀੜ ਨਾ ਇੱਕਠੀ ਕਰਨ। ਉਨਾਂ ਕਿਹਾ ਕਿ ਵਾਹਨ ਸਾਰੇ ਮੁਹੱਲਿਆਂ ਵਿਚ ਸਾਰੇ ਘਰਾਂ ਤੱਕ ਜਾਵੇਗਾ ਤੇ ਘਰ ਦੇ ਅੱਗੇ ਆਉਣ ‘ਤੇ ਹੀ ਵਾਹਨ ਤੋਂ ਦੁੱਧ ਪ੍ਰਾਪਤ ਕੀਤਾ ਜਾਵੇ।

ਵੇਰਕਾ ਦੇ ਜਨਰਲ ਮੈਨੇਜ਼ਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਜ਼ਿਲੇ ਵਿੱਚ 15 ਹਜ਼ਾਰ ਲੀਟਰ ਦੁੱਧ ਵੇਰਕਾ ਦੇ ਸਟਾਫ਼ ਨੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਸਪਲਾਈ ਕੀਤਾ ਹੈ। ਉਨਾਂ ਕਿਹਾ ਕਿ ਵੇਰਕਾ ਵਲੋਂ ਅੱਗੇ ਵੀ ਇਸ ਤਰਾਂ ਸਪਲਾਈ ਜਾਰੀ ਰੱਖੀ ਜਾਵੇਗੀ। ਉਨਾਂ ਨੇ ਕਿਹਾ ਕਿ ਵੇਰਕਾ ਵਲੋਂ ਪੂਰੇ ਸ਼ਹਿਰ ਨੂੰ ਵੱਖ-ਵੱਖ ਸਕੈਟਰਾਂ ਵਿਚ ਵੰਡ ਕੇ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ।

- Advertisement -

ਵੇਰਕਾ ਵਲੋਂ ਹੈਲਪ ਲਾਇਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ।  ਰਾਕੇਸ਼ਗੁਪਤਾ ਨੇ ਦੱਸਿਆ ਕਿ ਵੇਰਕਾ ਨੇ ਲੋਕਾਂ ਤੱਕ ਦੁੱਧ ਦੀ ਸਪਲਾਈ ਯੀਕਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਹੈ। ਜੇਕਰ ਫ਼ਿਰ ਵੀ ਕਿਸੇ ਘਰ ਤੱਕ ਦੁੱਧ ਦੀ ਸਪਲਾਈ ਨਾ ਪੁੱਜ ਰਹੀ ਹੋਵੇ ਤਾਂ ਵੇਰਕਾ ਦੇ ਹੈਲਪ ਲਾਇਨ ਨੰਬਰ 79863-74065, 80546-40669-97818-00354 ‘ਤੇ ਵੀ ਕੋਈ ਨਾਗਰਿਕ ਸੰਪਰਕ ਕਰ ਸਕਦਾ ਹੈ।

Share this Article
Leave a comment