ਸਰੀ: ਸਰੀ ਵਿਖੇ 70 ਸਾਲਾ ਪੰਜਾਬੀ ਨੂੰ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਨਾਲ ਸਬੰਧਤ ਮਾਮਲੇ ‘ਚ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਇਟੈਗਰੇਟਿਡ ਚਾਈਲਡ ਐਕਸਪਲਾਇਟੇਸ਼ਨ ਯੂਨਿਟ ਵੱਲੋਂ ਸੰਤ ਮਾਂਗਟ ਨਾਲ ਸਬੰਧਤ ਮਾਮਲੇ ਦੀ ਪੜਤਾਲ ਮਾਰਚ 2020 ‘ਚ ਆਰੰਭੀ ਗਈ ਅਤੇ ਸੂਤਰਾਂ ਨੇ ਦੱਸਿਆ ਕਿ 15 ਦਸੰਬਰ ਨੂੰ ਗ੍ਰਿਫ਼ਤਾਰ ਸੰਤ ਮਾਂਗਟ ਨੂੰ ਸਖ਼ਤ ਸ਼ਰਤਾਂ ਦੇ ਆਧਾਰ `ਤੇ ਜ਼ਮਾਨਤ ਦੇ ਦਿੱਤੀ ਗਈ ਅਤੇ ਸਰੀ ਪ੍ਰੋਵਿਨਸ਼ੀਅਲ ਕੋਰਟ ‘ਚ ਉਸ ਦੀ ਪੇਸ਼ੀ 4 ਜਨਵਰੀ ਨੂੰ ਹੋਵੇਗੀ।
ਸੰਤ ਮਾਂਗਟ ਖਿਲਾਫ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਰਗਲਾਉਣ ਅਤੇ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਬੀ.ਸੀ. ਦੇ ਇੰਟੇਗਰੇਟਿਡ ਚਾਈਲਡ ਐਕਸਲਾਇਟੇਸ਼ਨ ਯੂਨਿਟ ਦੀ ਅਧਿਕਾਰੀ ਬੈਰਨ ਨੇ ਕਿਹਾ ਕਿ ਜੇ ਕਿਸੇ ਕੋਲ ਇਸ ਘਟਨਾ ਦੀ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।
ਪੁਲਿਸ ਨੇ ਕਿਹਾ ਕਿ ਸੰਤ ਮਾਂਗਟ ਕਿਸੇ ਵਿਆਹ ਜਾਂ ਹਰ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇਗਾ ਜਿਥੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਮੌਜੂਦ ਹੋਣ। ਉਸ ਦੇ ਇੰਟਰਨੈੱਟ ਵਰਤਣ ‘ਤੇ ਵੀ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਉਹ ਕਿਸ ਪਬਲਿਕ ਪਾਰਕ, ਡੇਅ ਕੇਅਰ ਸੈਂਟ, ਸਕੂਲ ਦੇ ਮੈਦਾਨ ਅਤੇ ਕਮਿਊਨਿਟੀ ਏਰੀਆ ‘ਚ ਨਹੀਂ ਜਾ ਸਕੇਗਾ।