ਜੰਮੂ-ਕਸ਼ਮੀਰ ’ਚ ਬੱਦਲ ਫਟਣ ਕਾਰਨ 7 ਮੌਤਾਂ, 20 ਤੋਂ ਵੱਧ ਲਾਪਤਾ

TeamGlobalPunjab
1 Min Read

ਕਿਸ਼ਤਵਾੜ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਬੱਦਲ ਫਟਣ ਕਾਰਨ 20 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਹਨ, ਜਦਕਿ ਹੁਣ ਤੱਕ 7 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ 8 ਘਰਾਂ ਤੇ ਇੱਕ ਰਾਸ਼ਨ ਡਿਪੂ ਨੂੰ ਨੁਕਸਾਨ ਪਹੁੰਚਿਆ ਹੈ।

ਜੰਮੂ ਪੁਲਿਸ ਮੁਤਾਬਕ 17 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ 5 ਗੰਭੀਰ ਫੱਟੜ ਹਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਐਸ ਡੀ ਆਰ ਐਫ ਅਤੇ ਜੰਮੂ ਕਸ਼ਮੀਰ ਪੁਲੀਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਭਾਰਤੀ ਫੌਜ ਨੇ ਕਿਸ਼ਤਵਾੜ ਵਿੱਚ ਬਚਾਅ ਅਭਿਆਨ ਲਈ ਕੈਪਟਨ ਵਿਵੇਕ ਚੌਹਾਨ ਦੀ ਅਗਵਾਈ ਵਿਚ 22 ਮੈਂਬਰੀ ਟੀਮ ਭੇਜੀ ਹੈ।

Share This Article
Leave a Comment