ਮੁੰਬਈ : ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ਓਮੀਕਰੋਨ ਦੇ 7 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਾੜ ਨਗਰ ਨਿਗਮ ਖੇਤਰ ਦੇ ਹਨ। ਇਸ ਦੇ ਨਾਲ, ਰਾਜ ਵਿੱਚ ਓਮੀਕਰੋਨ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ 17 ਹੋ ਗਈ ਹੈ।
ਅੱਜ ਜਿਹਨਾਂ ਲੋਕਾਂ ਵਿੱਚ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚੋਂ ਇੱਕ ਏਸ਼ੀਆ ਦੀ ਸਭ ਤੋਂ ਵੱਡੀ ਬਸਤੀ ਧਾਰਾਵੀ ਤੋਂ ਹੈ। ਅਹਿਮ ਪਹਿਲੂ ਇਹ ਹੈ ਕਿ ਸ਼ੁਕਰਵਾਰ ਨੂੰ ਸੰਕਰਮਿਤ ਪਾਏ ਗਏ 7 ਵਿੱਚੋਂ 4 ਮਰੀਜ਼ਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ। ਵੱਡੀ ਗੱਲ ਮੁੰਬਈ ਵਿੱਚ ਸੰਕਰਮਿਤ ਮਰੀਜ਼ਾਂ ਦੀ ਉਮਰ 48, 25 ਅਤੇ 37 ਸਾਲ ਹੈ। ਇਹਨਾਂ ਲੋਕਾਂ ਨੇ ਤਨਜ਼ਾਨੀਆ, ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ।
ਧਾਰਾਵੀ ‘ਚ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਮਰੀਜ਼ ਮਿਲਣ ਤੋਂ ਬਾਅਦ ਬ੍ਰਿਹਨਮੁੰਬਈ ਨਗਰ ਨਿਗਮ ਦੀ ਚਿੰਤਾ ਵਧ ਗਈ ਹੈ। ਧਾਰਾਵੀ ਦਾ ਵਸਨੀਕ ਤਨਜ਼ਾਨੀਆ ਤੋਂ ਵਾਪਸ ਆਇਆ ਸੀ। ਮੁੰਬਈ ਦਾ ਧਾਰਾਵੀ ਪਹਿਲਾਂ ਵੀ ਕੋਰੋਨਾ ਦਾ ਹੌਟਸਪੌਟ ਰਿਹਾ ਹੈ। ਫਿਲਹਾਲ ਇਸ ਵਿਅਕਤੀ ਨੂੰ ਸੇਵਨ ਹਿਲਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਇਨਫੈਕਸ਼ਨ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਸਨ।
ਜੀ ਨਾਰਥ ਵਾਰਡ ਦੀ ਸਹਾਇਕ ਕਮਿਸ਼ਨਰ ਕਿਰਨ ਦਿਘਾਵਕਰ ਨੇ ਕਿਹਾ ਕਿ ਇਹ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਤੀਜਾ ਮਰੀਜ਼ ਹੈ। ਇਹ 49 ਸਾਲਾ ਵਿਅਕਤੀ 4 ਦਸੰਬਰ ਨੂੰ ਤਨਜ਼ਾਨੀਆ ਤੋਂ ਮੁੰਬਈ ਪਰਤਿਆ ਸੀ। ਤਨਜ਼ਾਨੀਆ ਤੋਂ ਪਰਤਣ ਤੋਂ ਬਾਅਦ, ਇਸਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਅਤੇ ਉਸ ਵਿੱਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੇਵਨ ਹਿਲਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਓਮੀਕਰੋਨ ਦੀ ਪੁਸ਼ਟੀ ਇਸਦੇ ਜੀਨੋਮ ਸੀਕਵੈਂਸਿੰਗ ਰਿਪੋਰਟ ਰਾਹੀਂ ਹੋਈ।