ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ‘ਚ ਪਿਛਲੇ 24 ਘੰਟਿਆਂ ਵਿੱਚ COVID-19 ਦੇ 69,921 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 819 ਮੌਤਾਂ ਹੋਈਆਂ ਹਨ। ਦੇਸ਼ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 36,91,167 ਹੋ ਗਈ ਹੈ, ਜਿਸ ਵਿੱਚ 7,85,996 ਸਰਗਰਮ ਮਾਮਲੇ 28,39,883 ਡਿਸਚਾਰਜ ਹੋ ਚੁੱਕੇ ਹਨ।
ਹੁਣ ਤੱਕ ਕੋਰੋਨਾ ਨਾਲ ਕੁੱਲ 65,288 ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਰੋਨਾ ਦੇ 78 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। ਹਾਲਾਂਕਿ, ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿੱਚ ਰਿਕਵਰੀ ਰੇਟ ਹੁਣ 74 ਫੀਸਦੀ (21 ਅਗਸਤ ਨੂੰ 74.28% ਰਿਕਵਰੀ) ਤੋਂ ਜ਼ਿਆਦਾ ਹੋ ਚੁੱਕੀ ਹੈ। 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਰੇਟ 50 ਫੀਸਦੀ ਤੋਂ ਪਾਰ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਨਾਲ ਮੌਤ ਦੀ ਦਰ ਦੁਨੀਆ ਦੇ ਔਸਤ ਤੋਂ ਘੱਟ ਹੈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਗਈ ਹੈ।
📍Total #COVID19 Cases in India (as on September 01, 2020)
▶️76.94% Cured/Discharged/Migrated (28,39,882)
▶️21.29% Active cases (7,85,996)
▶️1.77% Deaths (65,288)
Total COVID-19 confirmed cases = Cured/Discharged/Migrated+Active cases+Deaths#StaySafe pic.twitter.com/PhnlwNgMrn
— #IndiaFightsCorona (@COVIDNewsByMIB) September 1, 2020