ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ 5 ਸ਼ਹਿਰਾਂ ‘ਚ ਸ਼ੁਰੂ ਹੋਣਗੇ ਹਾਉਸਿੰਗ ਪ੍ਰੋਜੈਕਟ

TeamGlobalPunjab
2 Min Read

ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚ ਜਲਦ ਹੀ ਹਾਉਸਿੰਗ ਅਤੇ ਕਮਰਸ਼ੀਅਲ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇੇ। ਇਨ੍ਹਾਂ ਸਾਰੇ ਪ੍ਰੋਜੈਕਟਸ ਦਾ ਨਾਮ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ। ਇਹ ਪ੍ਰੋਜੈਕਟਸ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਮੋਹਾਲੀ ‘ਚ ਸ਼ੁਰੂ ਹੋਣਗੇ। ਪ੍ਰੋਜੇਕਟਸ ਨੂੰ ਅਰਬਨ ਡਿਵੈਲਪਮੈਂਟ ਅਥਾਰਿਟੀ ਦੇ ਅਧੀਨ ਵਿਕਸਿਤ ਕੀਤਾ ਜਾਵੇਗਾ। ਇਸ ਸਬੰਧੀ ਅਥਾਰਿਟੀ ਦੇ ਅਧਿਕਾਰੀਆਂ ਦੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ, ਜਿਸ ਵਿੱਚ ਇਸ ਵਾਰੇ ਚਰਚਾ ਕੀਤੀ ਗਈ।

ਕੈਪਟਨ ਨੇੇ ਮੀਟਿੰਗ ਦੌਰਾਨ ਅਰਬਨ ਡਿਵੈਲਪਮੈਂਟ ਅਥਾਰਿਟੀ ਤੇ ਗਮਾਡਾ, ਗਲਾਡਾ ਦੇ ਅਧਿਕਾਰੀਆਂ ਨੂੰ ਉਕਤ ਜ਼ਿਲਿਆਂ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਵਿੱਚ ਇਸ ਪ੍ਰੋਜੈਕਟਸ ਲਈ ਜ਼ਮੀਨ ਦੇਖਣ ਅਤੇ ਇਸ ਨੂੰ ਜਲਦੀ ਤੋਂ ਜਲਦੀ ਫਾਈਨਲ ਕਰਨ ਲਈ ਕਿਹਾ ਹੈ। ਸਰਕਾਰ ਦਾ ਕਹਿਣਾ ਹੈ ਹਾਲਾਂਕਿ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤੇ ਲਿਹਾਜ਼ਾ ਇਨ੍ਹਾਂ ਪ੍ਰੋਜੇਕਟਸ ਦੇ ਨੀਂਹ ਪੱਥਰ ਇਸ ਸਾਲ ਦੇ ਅੰਤ ਤੱਕ ਜ਼ਰੂਰ ਰੱਖ ਦਿੱਤੇ ਜਾਣਗੇ ਤੇ ਜਲਦ ਹੀ ਇਸ ‘ਤੇ ਕੰਮ ਸ਼ੁਰੂ ਕਰਾਇਆ ਜਾਵੇਗਾ

ਇਨ੍ਹਾਂ ਪ੍ਰੋਜੈਕਟਸ ਲਈ ਸਬੰਧਤ ਜ਼ਿਲਿਆਂ ਦੇ ਡੀਸੀ ਦਾ ਵੀ ਅਹਿਮ ਰੋਲ ਰਹੇਗਾ ਉਹ ਇਨ੍ਹਾਂ ਪ੍ਰੋਜੈਕਟਸ ਲਈ ਸਬੰਧਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਨਗੇ ਤਾਂਕਿ ਤੇਜੀ ਨਾਲ ਇਨ੍ਹਾਂ ਲਈ ਜ਼ਮੀਨ ਫਾਈਨਲ ਕੀਤੀ ਜਾ ਸਕੇ ਅਤੇ ਇਨ੍ਹਾਂ ਦਾ ਉਸਾਰੀ ਕਾਰਜ ਵੀ ਜਲਦੀ ਸ਼ੁਰੂ ਹੋ ਸਕੇ। ਇਨ੍ਹਾਂ ਜ਼ਿਲਿਆਂ ਵਿੱਚ ਜ਼ਮੀਨ ਫਾਈਨਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਨੀਹ ਪੱਥਰ ਰੱਖਣਗੇ ।

Share this Article
Leave a comment