ਨਵਾਂ ਸ਼ਹਿਰ ਤੋਂ ਬਾਅਦ ਇਥੋਂ ਆਈ ਖੁਸ਼ੀ ਦੀ ਖਬਰ, 5 ਮਰੀਜ਼ ਹੋਏ ਠੀਕ

TeamGlobalPunjab
1 Min Read

ਪਠਾਨਕੋਟ : ਸੂਬੇ ਵਿੱਚ ਕੋਰੋਨਾ ਤੋਂ ਮੁਕਤ ਹੋਏ ਨਵਾਂ ਸ਼ਹਿਰ ਤੋਂ ਬਾਅਦ ਹੁਣ ਤੋਂ ਇਥੇ ਵੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਥੇ ਕੋਰੋਨਾ ਦੇ 5 ਮਰੀਜ਼ਾਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ ।

ਇਸ ਤੋਂ ਬਾਅਦ ਕੋਰੋਨਾ ਤੋਂ ਜਿੱਤਣ ਵਾਲੇ ਇਨ੍ਹਾਂ ਯੋਧਿਆਂ ਦਾ ਪ੍ਰਸਾਸ਼ਨ ਵੱਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਤੇ ਫੁੱਲ ਵਰਸਾਏ ਗਏ।

ਦਸ ਦੇਈਏ ਕਿ ਪੰਜਾਬ ਦਾ ਜ਼ਿਲ੍ਹਾ ਸ਼ਹੀਦ ਭਗਤ ਨਗਰ ਕੋਰੋਨਾ ਵਾਇਰਸ ਮੁਕਤ ਹੋ ਗਿਆ ਹੈ। ਬੰਗਾ ਬਲਾਕ ਦੇ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਤੋਂ ਬਾਅਦ 18 ਦੇ ਕਰੀਬ ਕੋਰੋਨਾਵਾਇਰਸ ਦੇ ਮਰੀਜ਼ ਪਾਏ ਗਏ ਸਨ। ਜਿਹੜੇ ਕਿ ਠੀਕ ਹੋੋਣ ਤੋਂ ਬਾਅਦ ਆਪਣੇ ਘਰ ਚਲੇ ਗਏ ਹਨ ।

Share This Article
Leave a Comment