ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੋਂ ਦੇ ਕਪਸ਼ੇਰਾ ਇਲਾਕੇ ਵਿੱਚੂ ਇਕੋ ਇਮਾਰਤ ਵਿਚ 41 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।
ਦਰਅਸਲ, 18 ਅਪ੍ਰੈਲ ਨੂੰ, ਦਿੱਲੀ ਦੇ ਕਪਸ਼ੇਰਾ ਵਿੱਚ ਇੱਕ ਘਰ ਵਿੱਚ ਇੱਕ ਕੋਰੋਨਾ ਮਾਮਲਾ ਸਾਹਮਣੇ ਆਇਆ ਸੀ। ਸੰਘਣੀ ਆਬਾਦੀ ਵਾਲੇ ਖੇਤਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 19 ਅਪਰੈਲ ਨੂੰ ਇਸ ਖੇਤਰ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਸਨ। ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ, 20 ਅਪ੍ਰੈਲ ਨੂੰ 95 ਅਤੇ 21 ਅਪ੍ਰੈਲ ਨੂੰ 80 ਵਿਅਕਤੀਆਂ ਦੇ ਜਾਚ ਲਈ ਨਮੂਨੇ ਲਏ ਗਏ ਸਨ।. ਇਹ ਨਮੂਨੇ ਨੋਇਡਾ ਦੀ ਐਨਆਈਬੀ ਲੈਬ ਨੂੰ ਭੇਜੇ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ 175 ਲੋਕਾਂ ਵਿਚੋਂ, 67 ਵਿਅਕਤੀਆਂ ਦੇ ਨਮੂਨੇ ਦੀ ਰਿਪੋਰਟ ਅੱਜ ਆਈ ਹੈ। ਜਿਨ੍ਹਾਂ ਵਿੱਚੋਂ 41 ਵਿਅਕਤੀਆਂ ਦੀ ਰਿਪੋਰਟ ਪਾਜਿਟਿਵ ਦੱਸੀ ਜਾ ਰਹੀ ਹੈ।