ਨਵੀਂ ਦਿੱਲੀ: ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਜਵਾਬ ਦਿੰਦਿਆਂ ਕਿਸਾਨਾਂ ਨੇ ਸਰਕਾਰ ਨਾਲ ਮੀਟਿੰਗ ਦਾ ਸਮਾਂ ਤੈਅ ਕਰ ਲਿਆ ਹੈ। ਕਿਸਾਨਾਂ ਨੇ ਕੇਂਦਰ ਨੂੰ 29 ਦਸੰਬਰ ਨੂੰ ਗੱਲਬਾਤ ਦਾ ਪ੍ਰਸਤਾਵ ਭੇਜਿਆ ਹੈ।
ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਅਧਿਕਾਰਿਤ ਤੌਰ ‘ਤੇ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਬੈਠਕ ਲਈ ਕੇਂਦਰ ਨੂੰ ਚਾਰ ਸੂਤਰੀ ਏਜੰਡਾ ਵੀ ਭੇਜਿਆ ਹੈ।
ਜਿਕਰਯੋਗ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਚਿੱਠੀ ਭੇਜ ਕਿ ਮੀਟਿੰਗ ਲਈ ਤਰੀਖ ਤੈਅ ਕਰਨ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਕਿਸਾਨਾਂ ਵੱਲੋਂ 29 ਦਸੰਬਰ ਦੀ ਤਰੀਖ ਤੈਅ ਕੀਤੀ ਗਈ ਫ਼ਿਲਹਾਲ ਇਸ ਸੰਬੰਧੀ ਸਰਕਾਰ ਦਾ ਜਵਾਬ ਆਉਣਾ ਬਾਕੀ ਹੈ।