ਅਰਲਿੰਗਟਨ : ਅਮਰੀਕਾ ਵਿਖੇ ਟੈਕਸਾਸ ਦੇ ਇੱਕ ਹਾਈ ਸਕੂਲ ‘ਚ ਗੋਲੀਬਾਰੀ ਦੀ ਖ਼ਬਰ ਹੈ। ਇਸ ਘਟਨਾ ‘ਚ ਚਾਰ ਲੋਕ ਜ਼ਖਮੀ ਹੋ ਗਏ। 18 ਸਾਲਾ ਹਮਲਾਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰਨ ਦੀ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਅਰਲਿੰਗਟਨ ‘ਚ ਟਿੰਬਰਵਿਊ ਹਾਈ ਸਕੂਲ ‘ਚ ਹੋਈ ਜੋ ਡਲਾਸ ਫੋਰਟ ਵਰਥ ਮਹਾਨਗਰ ਖੇਤਰ ਦੇ ਅਧੀਨ ਆਉਂਦਾ ਹੈ।
ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਕੂਲ ‘ਚ ਝਗੜਾ ਹੋਣ ਤੋਂ ਬਾਅਦ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸ਼ੱਕੀ ਹਮਲਾਵਾਰ ਦੀ ਭਾਲ ਕਰ ਰਹੀ ਹੈ ਜਿਸ ਦੀ ਪਛਾਣ ਟਿਮੋਥੀ ਜਾਰਜ ਸਿੰਪਕਿੰਸ ਵਜੋਂ ਹੋਈ ਹੈ।
We are looking for a shooting suspect in today’s incident at @mansfieldisd Timberview School. Please call 911 if you know the whereabouts of 18-year old Timothy George Simpkins who may be driving a 2018 Silver Dodge Charger with license plate PFY-6260. pic.twitter.com/npaNVBDXRp
— Arlington, TX Police (@ArlingtonPD) October 6, 2021
ਇਸ ਗੋਲੀਬਾਰੀ ‘ਚ ਕਈ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਉਨ੍ਹਾਂ ਦੀ ਹਾਲਤ ਦੇ ਬਾਰੇ ‘ਚ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
UPDATE : ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲੈਣ ਦੀ ਜਾਣਕਾਰੀ ਦਿੱਤੀ ਹੈ, ਟਵੀਟ ਕਰ ਦਿੱਤੀ ਜਾਣਕਾਰੀ
The suspect has been taken into custody without incident and charged with multiple counts of Aggravated Assault with a gun. Most students have been safely evacuated from Timberview High School. Thank you for everyone’s help. pic.twitter.com/h9Zs8Zxpze
— Arlington, TX Police (@ArlingtonPD) October 6, 2021
ਅਰਲਿੰਗਟਨ ਪੁਲਿਸ ਨੇ ਟਵੀਟ ‘ਚ ਦੱਸਿਆ, ‘ਘਟਨਾ ਦੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਉਸ ‘ਤੇ ਬੰਦੂਕ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਆਦਾਤਰ ਵਿਦਿਆਰਥੀਆਂ ਨੂੰ ਟਿੰਬਰਵਿਊ ਹਾਈ ਸਕੂਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸਾਰਿਆਂ ਦੀ ਮਦਦ ਲਈ ਧੰਨਵਾਦ।’
ਇਸ ਤੋਂ ਪਹਿਲਾਂ ਆਰਲਿੰਗਟਨ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਅਧਿਕਾਰੀ ਸਕੂਲ ਦੀ ਪੂਰੀ ਤਲਾਸ਼ੀ ਲੈ ਰਹੇ ਹਨ। ਪੁਲਿਸ ਨੇ ਕਿਹਾ ਕਿ ਮਾਪਿਆਂ ਨੂੰ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਜਾਣ ਲਈ ਕਿਹਾ ਜਾ ਰਿਹਾ ਹੈ, ਜਿੱਥੇ ਸਕੂਲ ਸੁਰੱਖਿਅਤ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਲਿਜਾਇਆ ਜਾਵੇਗਾ ।