ਬੀਜਿੰਗ: ਚੀਨ ‘ਚ ਇੱਕ ਰੈਂਪ ਫਲਾਈਓਵਰ ਦਾ ਕੁਝ ਹਿੱਸਾ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ 3.36 ਵਜੇ ਵਾਪਰਿਆ, ਜਦੋਂ ਐਕਸਪ੍ਰੈਸਵੇਅ ‘ਤੇ ਫੈਲੇ ਰੈਂਪ ਬ੍ਰਿਜ ਦਾ ਕੁਝ ਹਿੱਸਾ ਢਹਿ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਫਲਾਈਓਵਰ ‘ਤੇ ਤਿੰਨ ਟਰੱਕ ਡਿੱਗ ਗਏ ਅਤੇ ਇੱਕ ਕਾਰ ਟੁੱਟੇ ਹੋਏ ਫਲਾਈਓਵਰ ਦੇ ਹੇਠਾਂ ਕੁਚਲੀ ਗਈ, ਜਿਸ ਨਾਲ ਐਕਸਪ੍ਰੈੱਸਵੇਅ ਦੀ ਆਵਾਜਾਈ ਬੰਦ ਹੋ ਗਈ।
ਜਾਂਚ ਤੋਂ ਪਤਾ ਲੱਗਾ ਹੈ ਕਿ 198 ਟਨ ਭਾਰ ਵਾਲਾ ਓਵਰਲੋਡ ਟਰੱਕ ਡਿੱਗਣ ਸਮੇਂ ਦੋ ਟੁਕੜਿਆਂ ਵਿੱਚ ਟੁੱਟ ਗਿਆ, ਜਿਸ ਨਾਲ ਦੋ ਹੋਰ ਵਾਹਨ ਹੇਠਾਂ ਡਿੱਗ ਗਏ।