ਅੰਮ੍ਰਿਤਸਰ : ਸੂਬੇ ‘ਚ ਆਏ ਦਿਨ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੇ ਮਿਲਣ ਦੀਆਂ ਖਬਰ ਮਿਲ ਰਹੀਆਂ ਹਨ। ਇਸ ‘ਚ ਹੀ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੇ 3 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਅੰਮ੍ਰਿਤਸਰ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 308 ਤੱਕ ਪੁੱਜ ਗਈ ਹੈ। ਜ਼ਿਲ੍ਹੇ ‘ਚ ਕੋਰੋਨਾ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 296 ਮਰੀਜ ਕੋਰੋਨਾ ਖਿਲਾਫ ਜੰਗ ਜਿੱਤੇ ਕੇ ਆਪਣੇ ਘਰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ 5 ਮਰੀਜ਼ਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਅੱਜ ਹੀ ਖੰਨਾ ਪੁਲਿਸ ਜ਼ਿਲ੍ਹੇ ਦੇ ਸਬ ਡਿਵੀਜ਼ਨ ਪਾਇਲ ਦੇ ਕਦੋਂ ਅਤੇ ਦੋਰਾਹਾ ਇਲਾਕੇ ਦੇ 4 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਲੁਧਿਆਣਾ ਵਿੱਚ ਬੀਤੇ ਕੱਲ੍ਹ ਕੋਰੋਨਾ ਨਾਲ ਸਬੰਧਿਤ 22 ਮਾਮਲੇ ਸਾਹਮਣੇ ਆਏ। ਸਿਹਤ ਪ੍ਰਸ਼ਾਸਨ ਵੱਲੋਂ ਕੱਲ੍ਹ ਸਵੇਰ ਵੇਲੇ ਦੇ ਕੋਰੋਨਾ ਨਾਲ ਸਬੰਧਿਤ ਆਏ ਪਾਜ਼ੀਟਿਵ ਮਾਮਲਿਆਂ ਦੀ ਅੱਜ ਬਾਦ ਦੁਪਹਿਰ ਤਿੰਨ ਵਜੇ ਪੁਸ਼ਟੀ ਕੀਤੀ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿਚ 6 ਹਵਾਲਾਤੀ 2 ਰੇਲਵੇ ਸੁਰੱਖਿਆ ਪੁਲਿਸ ਮੁਲਾਜ਼ਮ 2 ਸਿਵਲ ਹਸਪਤਾਲ ਲੁਧਿਆਣਾ ਦੇ ਵਾਰਡ ਅਟੈਂਡੈਂਟ ਕਥਿਤ ਤੌਰ ਤੇ 1ਬਲਾਤਕਾਰੀ 1ਨਸ਼ੇੜੀ 1ਪਟਿਆਲਾ ਨਾਲ ਸਬੰਧਿਤ 1ਉਤਰ ਪ੍ਰਦੇਸ਼ ਦਾ ਯਾਤਰੀ, 4 ਫਲੂ ਕਾਰਨਰ ਵਿਚ ਸਿੱਧੇ ਆਏ ਮਰੀਜ਼ ਅਤੇ 4 ਹੋਰ ਮਰੀਜ਼ ਸ਼ਾਮਲ ਹਨ ਜਿੰਨਾਂ ਬਾਰੇ ਸਿਹਤ ਵਿਭਾਗ ਵੱਲੋਂ ਅਜੇ ਪਛਾਣ ਕੀਤੀ ਜਾਣੀ ਹੈ, । ਸਿਹਤ ਵਿਭਾਗ ਵੱਲੋਂ ਪਾਜ਼ੀਟਿਵ ਮਰੀਜ਼ਾਂ ਸਬੰਧੀ ਪਹਿਲੇ ਦਿਨ ਦੇਣ ਦੀ ਬਜਾਏ ਅਗਲੇ ਦਿਨ ਉਹ ਵੀ ਸ਼ਾਮ ਵੇਲੇ ਜਾਣਕਾਰੀ ਦੇਣ ‘ਤੇ ਆਮ ਲੋਕਾਂ ਵੱਲੋਂ ਹੈਰਾਨੀ ਪ੍ਰਗਟ ਕੀਤੀ ਗਈ ਹੈ।