ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਫਿਰ ਹੋਇਆ ਵਾਧਾ, 24 ਘੰਟਿਆਂ ਦੌਰਾਨ 3.62 ਕੇਸਾਂ ਦੀ ਪੁਸ਼ਟੀ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ 3,62,632 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, 3,52,005 ਲੋਕ ਠੀਕ ਹੋਏ। ਬੀਤੇ ਦੋ ਦਿਨ ਤੋਂ 3.50 ਲੱਖ ਤੋਂ ਘੱਟ ਮਾਮਲੇ ਆ ਰਹੇ ਸਨ ਤੇ ਇਸ ਤੋਂ ਜ਼ਿਆਦਾ ਠੀਕ ਹੋ ਰਹੇ ਸਨ। ਬੀਤੇ ਦਿਨੀਂ ਦੇਸ਼ ‘ਚ 4,128 ਦੀ ਮੌਤ ਹੋਈ। ਇਹ ਲਗਾਤਾਰ ਦੂਸਰਾ ਦਿਨ ਹੈ, ਜਦੋਂ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਦੇ ਚਲਦਿਆਂ ਮੌਤ ਹੋ ਗਈ।

ਦੇਸ਼ ‘ਚ ਹੁਣ ਤੱਕ ਇਸ ਮਹਾਂਮਾਰੀ ਦੀ ਲਪੇਟ ‘ਚ 2.37 ਕਰੋੜ ਲੋਕ ਆ ਚੁੱਕੇ ਹਨ। ਇਸੇ ਤਰ੍ਹਾਂ ਕੁੱਲ 1.97 ਕਰੋੜ ਲੋਕ ਠੀਕ ਹੋ ਚੁੱਕੇ ਹਨ। ਬੀਤੇ ਕੁਝ ਦਿਨਾਂ ਤੋਂ ਹਰ ਰੋਜ਼ 3 ਲੱਖ ਰਿਕਵਰੀਆਂ ਹੋ ਰਹੀਆਂ ਹਨ। ਇਸ ਲਈ ਅੱਜ ਇਹ ਅੰਕੜਾ 2 ਕਰੋੜ ਪਾਰ ਹੋ ਜਾਵੇਗਾ। ਇਸ ਵੇਲੇ ਕੁੱਲ 37.06 ਲੱਖ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਦੇਸ਼ ‘ਚ ਕੋਰੋਨਾ ਦੇ ਅੰਕੜੇ

ਨਵੇਂ ਕੇਸ: 3.62 ਲੱਖ

ਮੌਤਾਂ: 4,128

ਸਿਹਤਯਾਬ ਹੋਏ: 3.52 ਲੱਖ

ਹੁਣ ਤੱਕ ਕੁੱਲ ਸੰਕਰਮਿਤ ਹੋ ਚੁੱਕੇ: 2.37 ਕਰੋੜ

ਹੁਣ ਤੱਕ ਠੀਕ ਹੋਏ: 1 . 97 ਕਰੋੜ

ਹੁਣ ਤੱਕ ਕੁਲ ਮੌਤਾਂ: 2.57 ਲੱਖ

ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ : 37 . 22 ਲੱਖ

Share This Article
Leave a Comment