ਲਿਬਰਟੀ: ਅਮਰੀਕਾ ਦੇ ਟੈਕਸਾਸ ਸਥਿਤ ਲਿਬਰਟੀ ਸ਼ਹਿਰ ‘ਚ 22 ਸਾਲਾ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਹਲਕਾ ਭੁਲੱਥ ਦੀ ਐੱਨ.ਆਰ. ਆਈ. ਬੈਲਟ ਬੇਗੋਵਾਲ ਅਧੀਨ ਪੈਂਦੇ ਪਿੰਡ ਬੱਸੀ ਦੇ ਗੁਰਜੀਤਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਗੁਰਜੀਤ ਪਾਲ ਸਿੰਘ ਨੂੰ ਚੰਗੇ ਭਵਿੱਖ ਲਈ ਪੰਜ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਜੋ ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਰਹਿੰਦਾ ਸੀ,ਹਾਲੇ ਕੱਚਾ ਸੀ ਤੇ ਉਥੇ ਇਕ ਸਟੋਰ ‘ਤੇ ਕੰਮ ਕਰਦਾ ਸੀ।
ਬੀਤੀ ਸ਼ਾਮ ਜਦੋਂ ਗੁਰਜੀਤ ਸਟੋਰ ‘ਤੇ ਮੌਜੂਦ ਸੀ ਤਾਂ ਉਥੇ ਅਮਰੀਕੀ ਮੂਲ ਦਾ ਅਸ਼ਵੇਤ ਜੋੜਾ ਆਇਆ। ਜਿਨ੍ਹਾਂ ਨਾਲ ਸਟੋਰ ‘ਤੇ ਲੱਗੀਆਂ ਗੈਂਬਲ ਮਸ਼ੀਨਾਂ ਸਬੰਧੀ ਕੋਈ ਗੱਲ ਹੋ ਗਈ। ਜਿਸ ਦੌਰਾਨ ਇਹ ਜੋੜਾ ਸਟੋਰ ਤੋਂ ਵਾਪਸ ਤਾਂ ਚਲਾ ਗਿਆ ਪਰ ਇਸ ਤੋਂ ਬਾਅਦ ਫਿਰ ਕਾਲਾ ਵਿਅਕਤੀ ਤੇ ਔਰਤ ਸਟੋਰ ‘ਤੇ ਆਇਆ ਅਤੇ ਉਸਨੇ ਨੇ ਗੁਰਜੀਤ ਦੇ ਗੋਲੀਆਂ ਮਾਰੀਆਂ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।
ਗੁਰਜੀਤ ਪਾਲ ਸਿੰਘ ਦੇ ਕਰੀਬੀ ਵਲੋਂ ਉਸ ਦੇ ਅੰਤਿਮ ਸਸਕਾਰ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ gofundme ਪੇਜ ਸਥਾਪਤ ਕੀਤਾ ਗਿਆ ਹੈ।