ਬਰੈਂਪਟਨ: ਬਰੈਂਪਟਨ ‘ਚ ਦਿਵਾਲੀ ਵਾਲੀ ਰਾਤ ਸਟੀਲਜ਼/ਐਡਵਾਂਸ ਲਾਗੇ ਇੱਕ ਵੇਅਰਹਾਊਸ ‘ਚ ਹੋਏ ਟਰੱਕ ਟਰੇਲਰ ਹਾਦਸੇ ‘ਚ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ 21 ਸਾਲਾਂ ਰਵਿੰਦਰ ਸਿੰਘ ਦੀ ਮੌਤ ਹੋ ਗਈ।
ਰਵਿੰਦਰ ਸਿੰਘ ਵੇਅਰਹਾਊਸ ‘ਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ। ਉਹ ਇੱਕ ਟਰੇਲਰ ਦਾ ਏਅਰ ਲਾਇਨ ਲੋਕ(Airline lock) ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ ,ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੈਲਰ ਵਿੱਚਕਾਰ ਆ ਗਿਆ। ਇਸ ਹਾਦਸੇ ਚ ਰਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
ਰਵਿੰਦਰ 2019 ਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।