2020 ਦੇ ਇਸ ਮਹੀਨੇ ਕੋਰੋਨਾ ਵਾਇਰਸ ਦੀ ਬਣ ਜਾਵੇਗੀ ਦਵਾਈ

TeamGlobalPunjab
2 Min Read
ਨਵੀਂ ਦਿੱਲੀ:- ਕੋਰੋਨਾ ਵਾਇਰਸ ਨੇ ਪੂਰੇ ਹੀ ਵਿਸ਼ਵ ਦੇ ਵਿਚ ਤਹਿਲਕਾ ਮਚਾ ਰੱਖਿਆ ਹੈ ਅਤੇ ਵੱਡੇ-ਵੱਡੇ ਸਾਇੰਸਦਾਨ ਇਸ ਬਿਮਾਰੀ ਦਾ ਇਲਾਜ਼ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ ਪਰ ਸਫਲਤਾ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਮਿਲੀ। ਉਧਰ ਲੋਕਾਂ ਦੇ ਮਨਾਂ ਵਿਚ ਵੀ ਇਹੀ ਸਵਾਲ ਪੈਦਾ ਹੋ ਰਹੇ ਹਨ ਕਿ ਆਖਿਰ ਇਹ ਬਿਮਾਰੀ ਕਦੋਂ ਖਤਮ ਹੋਵੇਗੀ ਤੇ ਸਾਇੰਸਦਾਨ ਇਸਦੇ ਖਾਤਮੇ ਲਈ ਕੀ ਉਪਰਾਲੇ ਕਰ ਰਹੇ ਹਨ? ਹਰ ਦੇਸ਼ ਦੀ ਸਰਕਾਰ ਨੂੰ ਆਪਣੇ-ਆਪਣੇ ਦੇਸ਼ ਦੇ ਸਾਇੰਸਦਾਨਾਂ ਤੇ ਭਰੋਸਾ ਹੈ ਕਿ ਜਲਦੀ ਹੀ ਉਹ ਕੋਈ ਨਾ ਕੋਈ ਤੋੜ ਇਸ ਬਿਮਾਰੀ ਦਾ ਲੱਭ ਲੈਣਗੇ। ਪਰ ਅਮਰੀਕਾ ਦੇ ਪ੍ਰਸਿੱਧ ਵਾਇਰਲੋਜਿਸਟ ਤੇ ਬਾਇਓਟੈਕ ਗੁਰੂ ਪੀਟਰ ਕੋਲਚਿੰਸਕੀ ਨੇ ਜਾਣਕਾਰੀ ਦਿਤੀ ਹੈ ਕਿ ਇਸ ਸਾਲ ਦੇ ਆਖਰ ਤੱਕ ਕਈ ਵੈਕਸੀਨੋਲਾਜਿਸਟ ਸਫਲਤਾ ਹਾਸਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਬੇਸ਼ਕ ਇਹ ਵੈਕਸੀਨ ਬਣ ਜਾਵੇਗੀ ਪਰ ਇਸਦੀ ਉਪਲੱਧਤਾ ਨੂੰ ਲੈਕੇ ਕਾਫੀ ਜਿਆਦਾ ਦਿਕਤ ਆ ਸਕਦੀ ਹੈ। ਉਹਨਾਂ ਕਿਹਾ ਕਿ ਵੈਕਸਿਨ ਦੀ ਖੋਜ ਹੋਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਲੋਂੜੀਦੇ ਉਤਪਾਦਨ ਤੇ ਵੀ ਕੰਮ ਪੂਰਾ ਕਰ ਲਿਆ ਜਾਵੇਗਾ। ਪਰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਅਜਿਹੀਆਂ ਥਾਵਾਂ ਤੇ ਇਸ ਵੈਕਸੀਨ ਨੂੰ ਭੇਜਿਆ ਜਾਵੇ ਜਿਥੇ ਜਿਆਦਾ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ।ਉਹਨਾਂ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਕਿ ਪਹਿਲਾਂ ਵਿਗਿਆਨੀਆਂ ਨੂੰ ਇਸ ਬਿਮਾਰੀ ਦਾ ਕੋਈ ਜਿਆਦਾ ਤਜਰਬਾ ਨਹੀਂ ਸੀ ਪਰ ਹੁਣ ਕਾਫੀ ਜਿਆਦਾ ਹੱਦ ਤੱਕ ਵਿਗਿਆਨੀ ਇਸਨੂੰ ਸਮਝ ਚੁੱਕੇ ਹਨ ਅਤੇ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲਤਾ ਹਾਸਲ ਕਰ ਲੈਣਗੇ ਅਤੇ ਇਸ ਬਿਮਾਰੀ ਦਾ ਖਾਤਮਾ ਹੋ ਜਾਵੇਗਾ।

Share this Article
Leave a comment