ਵੈਲਿੰਗਟਨ: ਨਿਊਜ਼ੀਲੈਂਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੂਟਕੇਸ ਵਿੱਚੋਂ 2 ਸਾਲ ਦੀ ਬੱਚੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਇੱਕ ਔਰਤ ਨੂੰ ਬੱਚਿਆਂ ਦੀ ਅਣਗਹਿਲੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਬੱਚੀ ਸਾਮਾਨ ਦੇ ਰੈਕ ਵਿੱਚ ਇੱਕ ਸੂਟਕੇਸ ਵਿੱਚ ਮਿਲੀ ਹੈ।
ਡਿਟੈਕਟਿਵ ਇੰਸਪੈਕਟਰ ਸਾਈਮਨ ਹੈਰੀਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਇੱਕ ਯਾਤਰੀ ਨੇ ਆਕਲੈਂਡ ਦੇ ਉੱਤਰ ਵਿੱਚ ਸਥਿਤ ਕਾਈਵਾਕਾ ਟਾਊਨਸ਼ਿਪ ਵਿੱਚ ਇੱਕ ਬੱਸ ਸਟਾਪ ‘ਤੇ ਡਰਾਈਵਰ ਨੂੰ ਆਪਣਾ ਸਮਾਨ ਕੱਢਣ ਲਈ ਕਿਹਾ, ਤਾਂ ਉਸਨੇ ਬੈਗ ਦੇ ਅੰਦਰ ਹਰਕਤ ਦੇਖੀ। ਹੈਰੀਸਨ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਸੂਟਕੇਸ ਖੋਲ੍ਹਿਆ ਤਾਂ ਅੰਦਰ ਇੱਕ 2 ਸਾਲ ਦੀ ਬੱਚੀ ਸੀ ਅਤੇ ਉਸਦਾ ਸਰੀਰ ਸੜ ਰਿਹਾ ਸੀ, ਹਾਲਾਂਕਿ ਉਸਨੂੰ ਕੋਈ ਸੱਟ ਨਹੀਂ ਲੱਗੀ ਸੀ।
ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਬੱਚੀ ਨੂੰ ਸੂਟਕੇਸ ਵਿੱਚ ਕਿੰਨੇ ਸਮੇਂ ਤੋਂ ਬੰਦ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਐਤਵਾਰ ਰਾਤ ਤੱਕ ਸਥਾਨਿਕ ਸਮੇਂ ਅਨੁਸਾਰ ਉੱਥੇ ਹੀ ਰਹੀ।ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ ਔਰਤ ਨੂੰ ਬਾਲ ਸ਼ੋਸ਼ਣ ਜਾਂ ਅਣਗਹਿਲੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਔਰਤ ਦਾ ਨਾਮ ਜਾਰੀ ਨਹੀਂ ਕੀਤਾ ਹੈ।