ਚੰਡੀਗੜ੍ਹ : ਬਠਿੰਡਾ ਜੇਲ੍ਹ ਵਿੱਚੋਂ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਆਂ ਪ੍ਰਸਾਰਿਤ ਕਰਨ ਤੋਂ 9 ਮਹੀਨਿਆਂ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਅੱਜ ਸਟੇਟ ਕ੍ਰਾਈਮ ਬ੍ਰਾਂਚ ਥਾਣੇ ਨੇ ਇਸ ਸਬੰਧ ਵਿੱਚ ਦੋ FIR ਦਰਜ ਕੀਤੀਆਂ ਹਨ। ਪਿਛਲੇ ਸਾਲ 14 ਤੇ 17 ਮਾਰਚ ਦੀਆਂ ਇੰਟਰਵਿਊਆਂ ਦੀਆਂ ਟ੍ਰਾਂਸਕ੍ਰਿਪਟਾਂ ਸ਼ਾਮਲ ਕੀਤੀਆਂ ਹਨ। ਲਾਰੈਂਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਉਸ ਦੇ ਤੇ ਅਣਪਛਾਤੇ ਗਿਰੋਹ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਟਰਾਂਸਕ੍ਰਿਪਟਾਂ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਬਿਆਨਾਂ ਦੇ ਆਧਾਰ ‘ਤੇ, ਪੁਲਿਸ ਨੇ ਉਸ ‘ਤੇ ਅਤੇ ਅਣਪਛਾਤੇ ਗਿਰੋਹ ਦੇ ਮੈਂਬਰਾਂ ‘ਤੇ ਜਬਰੀ ਵਸੂਲੀ ਕਰਨ, ਅਧਿਕਾਰੀਆਂ ਤੋਂ ਜਾਣਕਾਰੀ ਰੋਕਣ ਅਤੇ ਇੰਟਰਵਿਊ ਦੇ ਸਬੰਧ ਵਿਚ ਸਬੂਤ (ਮੋਬਾਈਲ ਫੋਨ) ਨੂੰ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਇੰਟਰਵਿਊ ਲਈ ਨਿੱਜੀ ਚੈਨਲ ਦੇ ਪੱਤਰਕਾਰ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਹੈ ਜਦਕਿ ਟੀਵੀ ਚੈਨਲ ਦਾ ਜ਼ਿਕਰ ਹੈ। ਇਹ ਐਫਆਈਆਰ ਏਡੀਜੀਪੀ-ਕਮ-ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ (ਪੰਜਾਬ ਪੁਲਿਸ) ਐਲ ਕੇ ਯਾਦਵ ਦੇ ਹੁਕਮਾਂ ‘ਤੇ ਦਰਜ ਕੀਤੀ ਗਈ ਹੈ।
ਦਸ ਦਈਏ ਕਿ ਯਾਦਵ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕੀਤਾ ਹੈ, ਜਿਸ ਨੇ 23 ਦਸੰਬਰ ਨੂੰ ਸੂਓ ਮੋਟੂ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।