ਕੈਨੇਡਾ ਫੈਡਰਲ ਚੋਣਾਂ ‘ਚ 19 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

TeamGlobalPunjab
3 Min Read

ਕੈਨੇਡਾ ਆਮ ਚੋਣਾਂ ਵਿੱਚ ਪੰਜਾਬੀਆਂ ਨੇ ਫਿਰ ਤੋਂ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ 19 ਸੰਸਦੀ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਦੱਸ ਦੇਈਏ ਇਨ੍ਹਾਂ ਚੋਣਾਂ ‘ਚ ਲਿਬਰਲ ਪਾਰਟੀ ਨੇ 20, ਕੰਜ਼ਰਵੇਟਿਵ ਨੇ 16, ਐੱਨਡੀਪੀ ਨੇ 12 ਤੇ ਉੱਥੇ ਹੀ ਪੀਪਲਸ ਪਾਰਟੀ ਨੇ ਭਾਰਤੀ ਮੂਲ ਦੇ ਪੰਜ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ‘ਚੋਂ 50 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸਨ।

ਐਨਡੀਪੀ ਦੇ ਆਗੂ:

ਜਗਮੀਤ ਸਿੰਘ (ਬਰਨਬੀ ਸਾਊਥ)

ਲਿਬਰਲ ਪਾਰਟੀ ਨਾਲ ਸਬੰਧਤ ਜੇਤੂ ਆਗੂ:

- Advertisement -
ਸੁੱਖ ਧਾਲੀਵਾਲ (ਸਰੀ ਨਿਊਟਨ)
ਰਣਦੀਪ ਸਿੰਘ ਸਰਾਏ (ਸਰੀ ਸੈਂਟਰ)
ਰੂਬੀ ਸਹੋਤਾ (ਬਰੈਂਪਟਨ)
ਮਨਿੰਦਰ ਸਿੱਧੂ (ਬਰੈਂਪਟਨ ਈਸਟ)
ਕਮਲ ਖੇਰਾ (ਬਰੈਂਪਟਨ)
ਰਮੇਸ਼ ਸੰਘਾ (ਬਰੈਂਪਟਨ ਸੈਂਟਰ)
ਅਨੀਤਾ ਅਨੰਦ (ਓਕਵਿਲ)
ਸੋਨੀਆ ਸਿੱਧੂ (ਬਰੈਂਪਟਨ ਸਾਊਥ)
ਹਰਜੀਤ ਸੱਜਣ (ਵੈਂਨਕੁਵਰ ਸਾਊਥ)
ਨਵਦੀਪ ਬੈਂਸ ( ਮਿਸੀਸਾਗਾ ਮਿਲਟਨ)
ਗਗਨ ਸਕੰਦ (ਮਿਸੀਸਾਗਾ ਸਟਰੀਟਵਿਲੇਅ)
ਬਰਦੀਸ਼ ਚੱਗਰ (ਵਾਟਰਲੂ)
ਰਾਜ ਸੈਣੀ (ਕਿਚਨਰ ਸੈਂਟਰ)

ਕੰਜ਼ਰਵੇਟਿਵ ਪਾਰਟੀ ਦੇ ਜੇਤੂ ਆਗੂ :

ਜਸਰਾਜ ਹਾਲਾਂ (ਕੈਲਗਰੀ ਫੌਰੈਸਟ ਲਾਅਨ)
ਜੱਗ ਸਹੋਤਾ (ਕੈਲਗਰੀ ਸਕਾਈਵਿਊ)
ਟਿਮ ਉੱਪਲ (ਐਡਮਿੰਟਨ ਮਿਲਵੁੱਡਜ਼)
ਬੌਬ ਸਰੋਆ (ਮਾਰਖਮ)

ਪਿੱਛਲੀ ਵਾਰ ਸੰਸਦ ‘ਚ 18 ਪੰਜਾਬੀ ਸਨ ਤੇ ਪੰਜਾਬੀਆਂ ਦਾ ਮੁੱਖ ਕੇਂਦਰ ਮੰਨੇ ਜਾਂਦੇ ਬਰੈਂਪਟਨ ਦੀਆਂ ਸਾਰੀਆਂ ਸੀਟਾਂ ‘ਤੇ ਵੀ ਪੰਜਾਬੀ ਮੂਲ ਦੇ ਲੋਕਾਂ ਦਾ ਕਬਜਾ ਹੋ ਗਿਆ ਹੈ। ਇਸ ਵਾਰ ਫਰੈਂਚ ਭਾਸ਼ਾ ਬਹੁਤਾਤ ਵਾਲੇ ਖੇਤਰ ਵਿੱਚ ਵੀ ਪੰਜਾਬੀ ਮੂਲ ਦੀ ਅੰਜੂ ਢਿੱਲੋਂ ਨੇ ਲਿਬਰਲ ਦੀ ਟਿਕਟ ‘ਤੇ ਜਿੱਤ ਹਾਸਲ ਕੀਤੀ ਹੈ।

ਕੈਨੇਡਾ ਚੋਣ ‘ਤੇ ਇੱਕ ਨਜ਼ਰ
338 ਮੈਂਮਬਰੀ ਹਾਉਸ ਆਫ ਕਾਮਨਸ ‘ਚ ਸਰਕਾਰ ਬਣਾਉਣ ਲਈ 170 ਸੀਟਾਂ ਚਾਹੀਦੀਆਂ ਹਨ

ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ

ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕਰੈਟਿਕ ਪਾਰਟੀ ਨੇ 24 ਸੀਟਾਂ ਤੋਂ ਜਿੱਤ ਹਾਸਲ ਕੀਤੀ

- Advertisement -

ਕੰਜ਼ਰਵੇਟਿਵ ਨੂੰ 121, ਬਲਾਕ ਕਿਊਬੇਕੋਇਸ ਨੂੰ 32, ਗਰੀਨ ਪਾਰਟੀ ਨੂੰ ਤਿੰਨ ਤੇ ਹੋਰਾਂ ਨੂੰ ਇੱਕ ਸੀਟ ਮਿਲੀ

Share this Article
Leave a comment