ਜ਼ਿਲ੍ਹਾ ਪੁਲਿਸ ਨੇ ‘ਕੋਵਿਡ ਕਮਾਂਡੋਜ਼’ ਦੀ ਕੀਤੀ ਸ਼ੁਰੂਆਤ, ਕੋਰੋਨਾ ਨਾਲ ਪ੍ਰਭਾਵਿਤ ਖੇਤਰਾਂ ਦੀ ਕਰਨਗੇ ਸਹਾਇਤਾ

TeamGlobalPunjab
1 Min Read

ਐਸਏਐਸ ਨਗਰ: ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਅਤੇ ਜਨਤਕ ਸਿਹਤ ਤੇ ਸੁਰੱਖਿਆ ਲਈ ਚੁਣੌਤੀਆਂ ਨਾਲ ਸੰਬਧਤ ਨਵੇਂ ਅਤੇ ਵੱਡੇ ਸਿਸਟਮ ਨਾਲ ਜੁੜਨ ਲਈ, ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਐਸ ਏ ਐਸ ਨਗਰ ਪੁਲਿਸ ਨੇ ‘ਕੋਵਿਡ ਕਮਾਂਡੋਜ਼’ ਦੀ ਸ਼ੁਰੂਆਤ ਕੀਤੀ ਹੈ। ਕੋਵਿਡ ਕਮਾਂਡੋ ਦੀ ਕੁੱਲ ਗਿਣਤੀ 19 ਹੈ।

ਇਹ ਕੋਵਿਡ ਕਮਾਂਡੋਜ਼ ਜ਼ਿਲ੍ਹਾ ਕੋਵਿਡ -19 ਐਮਰਜੈਂਸੀ ਰਿਸਪਾਂਸ ਟੀਮ ਦੇ ਰੂਪ ਵਿੱਚ ਨਾਮਜ਼ਦ ਕੀਤੇ ਗਏ ਹਨ। ਉਹ ਕੋਵਿਡ -19 ਨਾਲ ਪ੍ਰਭਾਵਿਤ ਵਿਅਕਤੀਆਂ ਅਤੇ ਖੇਤਰਾਂ ਦੀ ਮਦਦ ਕਰਨਗੇ।

ਕੋਵਿਡ ਕਮਾਂਡੋ ਐਸ.ਏ.ਐੱਸ ਨਗਰ ਦੀ ਪੁਲਿਸ ਦੇ ਸਰੀਰਕ ਤੌਰ ਤੇ ਤੰਦਰੁਸਤ ਅਤੇ ਸਵੈ-ਪ੍ਰੇਰਿਤ ਕਾਂਸਟੇਬਲ ਹਨ ਜੋ ਖ਼ੁਦ ਕੋਵੀਡ -19 ਨੂੰ ਕੰਟਰੋਲ ਕਰਨ ਲਈ ਸਵੈ-ਇੱਛਾ ਨਾਲ ਕੰਮ ਕਰਨ ਲਈ ਅੱਗੇ ਆਏ ਹਨ।

Share This Article
Leave a Comment