ਵਾਸ਼ਿੰਗਟਨ: ਇੱਕ ਪਾਸੇ ਜਿੱਥੇ ਦੁਨੀਆਂ ਭਰ ਵਿੱਚ ਲੋਕ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਨੇ ਦੂਜੇ ਪਾਸੇ ਅਮਰੀਕੀ ਵਾਸੀ ਬੰਦੂਕਾਂ ਖਰੀਦ ਰਹੇ ਹਨ। ਕੋਰੋਨਾ ਸੰਕਟ ਨੂੰ ਦੇਖਦਿਆਂ
ਜ਼ਰੂਰੀ ਚੀਜ਼ਾਂ ਦੀ ਘਾਟ ਪੈਣ ਦਾ ਖਦਸ਼ਾ ਹੈ ਇਸ ਕਾਰਨ ਸਮਾਜਿਕ ਹਿੰਸਾ ਫੈਲਣ ਦੇ ਡਰੋਂ ਅਮਰੀਕੀ ਨਾਗਰਿਕਾਂ ਨੇ ਮਾਰਚ ਵਿਚ 19 ਲੱਖ ਬੰਦੂਕਾਂ ਖਰੀਦ ਲਈਆਂ।
ਦੱਸ ਦਈਏ ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਅਮਰੀਕਾ ਵਾਸੀਆਂ ਨੇ ਐਨੀ ਵੱਡੇ ਪੱਧਰ ‘ਤੇ ਅਸਲਾ ਖਰੀਦਿਆ। ਇਸ ਤੋਂ ਪਹਿਲਾਂ 2013 ਵਿਚ ਸੈਂਡੀਹੁਕ ਪ੍ਰਾਇਮਰੀ ਸਕੂਲ ਵਿਚ ਵਾਪਰੇ ਗੋਲੀਕਾਂਡ ਮਗਰੋਂ ਭਾਰੀ ਗਿਣਤੀ ਵਿਚ ਬੰਦੂਕਾਂ ਦੀ ਖਰੀਦ ਕੀਤੀ ਗਈ ਸੀ।
ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੁੰਦਿਆਂ ਦੇਖ ਅਮਰੀਕਾ ਦੇ ਨਾਗਰਿਕ ਬਹੁਤ ਡਰੇ ਹੋਏ ਹਨ। ਅਮਰੀਕੀ ਨਾਗਰਿਕਾਂ ਨੂੰ ਡਰ ਹੈ ਕਿ ਭਵਿੱਖ ਵਿਚ ਇਨ੍ਹਾਂ ਹਾਲਾਤਾਂ ਕਾਰਨ ਮਾਹੌਲ ਹੋਰ ਖਰਾਬ ਹੋ ਸਕਦਾ ਹੈ। ਇਸੇ ਕਾਰਨ ਉਹ ਜ਼ਰੂਰੀ ਵਰਤੋਂ ਦੇ ਸਮਾਨ ਨੂੰ ਜਮ੍ਹਾ ਕਰ ਰਹੇ ਹਨ ਅਤੇ ਇਸ ਸਮਾਨ ਦੀ ਰਾਖੀ ਲਈ ਬੰਦੂਕਾਂ ਵੀ ਖਰੀਦੀਆਂ ਜਾ ਰਹੀਆਂ ਹਨ।
ਅਮਰੀਕਾ ਦੇ ਕਈ ਰਾਜਾਂ ਵਿਚ ਫ਼ਰਵਰੀ ਦੇ ਮੁਕਾਬਲੇ ਮਾਰਚ ਵਿਚ ਬੰਦੂਕਾਂ ਦੀ ਵਿਕਰੀ ਦੁੱਗਣੀ ਹੋ ਗਈ ਜਦਕਿ ਮਿਸ਼ੀਗਨ ਵਰਗੇ ਰਾਜਾਂ ਵਿਚ ਤਿੰਨ ਗੁਣਾ ਵੱਧ ਬੰਦੂਕਾਂ ਵਿਕੀਆਂ। ਉਸ ਨੇ ਹਾਲ ਹੀ ਵਿਚ ਆਪਣੀ ਸੁਰੱਖਿਆ ਵਾਸਤੇ ਬੰਦੂਕ ਖਰੀਦੀ ਸੀ।