ਬਰੈਂਪਟਨ: ਕੈਨੇਡਾ ਪੜ੍ਹਨ ਆਏ ਸ਼ਾਹਬਾਦ ਦੇ 18 ਸਾਲਾ ਨੌਜਵਾਨ ਦੀ ਬੀਤੇ ਦਿਨੀਂ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਨਾਲ ਸਬੰਧਤ ਨਵਜੋਤ ਸਿੰਘ ਵਜੋਂ ਹੋਈ ਹੈ। ਹੰਬਰ ਕਾਲਜ ਦੇ ਲੇਕਸ਼ੋਰ ਕੈਂਪਸ ਵਿਚ ਪੜ੍ਹ ਰਹੇ ਨਵਜੋਤ ਸਿੰਘ ਦੀ ਲਾਸ਼ ਬਰੈਂਪਟਨ ਸਥਿਤ ਉਸ ਦੇ ਰਿਹਾਇਸ਼ ਤੋਂ ਮਿਲੀ। ਹਾਲੇ ਤੱਕ ਪੁਲਿਸ ਵੱਲੋਂ ਕਤਲ ਦੀ ਪੁਸ਼ਟੀ ਨਹੀਂ ਕੀਤੀ ਗਈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਨਵਜੋਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਨਵਜੋਤ ਸਿੰਘ ਦੇ ਪਿਤਾ ਨੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਕੈਨੇਡਾ ਵਿੱਚ 32 ਓਲੰਪਿਆ, ਕਰੇਸੇਂਟ ਬਰੈਪਟਨ ਵਿਖੇ ਰਹਿੰਦਾ ਸੀ। ਨਵਜੋਤ ਸਿੰਘ ਰਾਤ ਨੂੰ ਠੀਕ-ਠਾਕ ਪਰਿਵਾਰ ਨਾਲ ਗੱਲ ਕਰ ਕੇ ਸੁੱਤਾ ਸੀ ਪਰ ਸਵੇਰੇ ਕਮਰੇ ਵਿੱਚ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ 19 ਅਪ੍ਰੈਲ ਰਾਤ ਨੂੰ ਉਨ੍ਹਾਂ ਦੀ ਗੱਲ ਨਵਜੋਤ ਸਿੰਘ ਨਾਲ ਹੋਈ ਸੀ ਅਤੇ ਉਹ ਬਿਲਕੁਲ ਠੀਕ ਸੀ ਪਰ 20 ਅਪ੍ਰੈਲ ਨੂੰ ਤੜਕੇ ਚਾਰ ਵਜੇ ਐਂਬੈਸੀ ਤੋਂ ਫੋਨ ਆਇਆ ਅਤੇ ਉਨ੍ਹਾਂ ਨੂੰ ਨਵਜੋਤ ਸਿੰਘ ਦੀ ਮੌਤ ਦੀ ਸੂਚਨਾ ਮਿਲੀ।
ਨਵਜੋਤ ਸਿੰਘ ਦੇ ਪਿਤਾ ਨੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਤੋਂ ਮੰਗ ਕੀਤੀ ਹੈ ਕਿ ਉਸ ਦੇਹ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।