ਬਰੈਂਪਟਨ ਵਿਖੇ ਕਾਰ ਖੋਹਣ ਦੇ ਮਾਮਲੇ ‘ਚ 18 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਕਾਰ ਖੋਹਣ ਦੇ ਮਾਮਲੇ ‘ਚ 18 ਸਾਲ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਹਿਚਾਣ ਮਹਿਕਾਸ਼ ਸੋਹਲ ਵਜੋਂ ਕੀਤੀ ਗਈ ਹੈ।

ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਰ ਖੋਹਣ ਦੀ ਘਟਨਾ 30 ਅਪ੍ਰੈਲ ਨੂੰ ਸ਼ਾਮ 6:30 ਵਜੇ ਬਰੈਂਪਟਨ ਦੇ ਚਿੰਗੁਆਕੇਜੀ ਰੋਡ ਨੇੜ੍ਹੇ ਵਾਪਰੀ। ਜਦੋਂ ਕਾਰ ਦੀ ਮਾਲਕਣ ਆਪਣੀ ਗੱਡੀ ‘ਚੋਂ ਸਮਾਨ ਉਤਾਰ ਰਹੀ ਸੀ ਤਾਂ ਇਸ ਦੌਰਾਨ ਸ਼ੱਕੀ ਔਰਤ ਕੋਲ ਗਿਆ ਅਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਨੌਜਵਾਨ ਨੇ ਔਰਤ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਕਾਰ ਖੋਹ ਕੇ ਫਰਾਰ ਹੋ ਗਿਆ। ਜਾਣਕਾਰੀ ਮਿਲਣ ‘ਤੇ ਔਰਤ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

ਘਟਨਾ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਅਫ਼ਸਰਾਂ ਨੇ ਸਬੰਧਤ ਕਾਰ ਬਰਾਮਦ ਕਰ ਲਈ ਅਤੇ 5 ਮਈ ਨੂੰ ਸੈਂਟਰ 5 ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਵੱਲੋਂ ਮਹਿਕਾਸ਼ ਵਿਰੁੱਧ ਲੁੱਟ-ਖੋਹ ਦੇ ਦੋਸ਼ ਆਇਦ ਕਰਦਿਆਂ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਗਿਆ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਵੀਡੀਓ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

Share This Article
Leave a Comment