ਸਿਨਸਿਆਟੀ: ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਆਟੀ ‘ਚ ਐਤਵਾਰ ਸਵੇਰੇ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈ ਗੋਲ਼ੀਬਾਰੀ ‘ਚ 17 ਲੋਕ ਜ਼ਖਮੀ ਹੋ ਗਏ, ਜਿੰਨ੍ਹਾਂ ‘ਚੋਂ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਕ ਬਿਆਨ ‘ਚ ਕਿਹਾ ਕਿ ਏਵੋਨਡੋਲ ‘ਚ ਗੋਲ਼ੀਬਾਰੀ ‘ਚ ਜ਼ਖ਼ਮੀ 21 ਸਾਲ ਦੇ ਐਂਟੀਨਿਓ ਬਲੇਅਰ ਦੀ ਹਸਪਤਾਲ ‘ਚ ਮੌਤ ਹੋ ਗਈ।
ਸਹਾਇਕ ਪੁਲਿਸ ਪੌਲ ਨਿਊਡੀਗੇਟ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਸ਼ਹਿਰ ਦੇ ਓਵਰ-ਦ-ਰਿਨੇ ਇਲਾਕੇ ‘ਚ ਗੋਲ਼ੀਬਾਰੀ ਦੀ ਇਕ ਘਟਨਾ ‘ਚ 10 ਲੋਕਾਂ ਨੂੰ ਗੋਲ਼ੀ ਲੱਗੀ ਜਿੰਨ੍ਹਾਂ ‘ਚ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।
ਇੱਕ ਦੂਜੀ ਘਟਨਾ ‘ਚ ਗੁਆਂਢ ਦੇ ਵਾਲਨਟ ਹਿਲਸ ‘ਚ ਤਿੰਨ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਉਥੇ ਹੀ ਐਨਵਡੇਲ ‘ਚ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੋਂ ਘਟਨਾਵਾਂ ਇਕ ਦੂਜੇ ਤੋਂ ਇੱਕ ਘੰਟੇ ਦੇ ਫਰਕ ਨਾਲ ਵਾਪਰੀਆਂ।