ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਮੰਗਲਵਾਰ ਨੂੰ ਭਾਰਤ ਆਏ 78 ਲੋਕਾਂ ਵਿਚੋਂ 16 ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਤੋਂ ਬਾਅਦ 78 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ। ਫਿਲਹਾਲ ਇਨ੍ਹਾਂ 16 ਲੋਕਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਨਜ਼ਰ ਆ ਰਹੇ। ਰਿਪੋਰਟਾਂ ਮੁਤਾਬਕ ਇਨ੍ਹਾਂ ‘ਚ 3 ਸਿੱਖ ਵੀ ਸ਼ਾਮਲ ਹਨ, ਜੋ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਲੈ ਕੇ ਆਏ ਹਨ।
ਕੇਂਦਰੀ ਮੰਤਰੀ ਹਰਦੀਪ ਪੁਰੀ ਦਿੱਲੀ ਏਅਰਪੋਰਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਮਰਿਆਦਾ ਨਾਲ ਬਾਹਰ ਲੈ ਕੇ ਆਏ ਸਨ, ਜਿਸ ਕਾਰਨ ਉਹ ਵੀ ਸੰਪਰਕ ‘ਚ ਆ ਗਏ।
ਉੱਥੇ ਹੀ ਹੁਣ ਤੱਕ ਅਫਗਾਨਿਸਤਾਨ ਤੋਂ 626 ਲੋਕਾਂ ਨੂੰ ਭਾਰਤ ਲਿਆਇਆ ਗਿਆ ਹੈ, ਜਿਨ੍ਹਾਂ ਵਿਚ 77 ਅਫਗਾਨੀ ਸਿੱਖ ਅਤੇ 228 ਭਾਰਤੀ ਹਨ। ਇਨ੍ਹਾਂ ਭਾਰਤੀਆਂ ਵਿਚ ਅਫਗਾਨਿਸਤਾਨ ਦੀ ਅੰਬੈਸੀ ਵਿਚ ਕੰਮ ਕਰਨ ਵਾਲੇ ਲੋਕ ਸ਼ਾਮਲ ਨਹੀਂ ਹਨ।