7 ਦਿਨ ‘ਚ 15,000 ਮਰੀਜ਼, ਪੰਜਾਬ ਮਾੜੇ ਦੌਰ ਵੱਲ ਤੁਰਿਆ, ਸਿਹਤ ਸੁਵਿਧਾਵਾਂ ਫੇਲ੍ਹ?

TeamGlobalPunjab
1 Min Read

ਨਿਊਜ਼ ਡੈਸਕ: ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,44,000 ਤੋਂ ਜ਼ਿਆਦਾ ਹੋ ਗਈ ਹੈ ਅਤੇ ਸੰਕਰਮਿਤਾਂ ਦੀ ਗਿਣਤੀ 34 ਲੱਖ 83 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਜਦਕਿ 11 ਲੱਖ 21 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਕਤੀਸ਼ਾਲੀ ਦੇਸ਼ ਇਕੱਲੇ ਅੰਮ੍ਰਿਕਾਕਾ ਵਿਚ ਹੀ ਮੌਤਾਂ ਦਾ ਅੰਕੜਾ 67 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਉੱਥੇ ਹੀ ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 42 ਹਜ਼ਾਰ ਦੇ ਪਾਰ ਪਹੁੰਚ ਗਏ ਹਨ ਉੱਥੇ ਹੀ ਦੇਸ਼ ‘ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਕਰੀਬ 1400 ਹੋ ਗਿਆ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ‘ਚ ਸਾਹਮਣੇ ਆਏ ਕੁੱਲ 42,533 ‘ਚੋਂ 29,453 ਲੋਕ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਇਸ ਤੋਂ ਇਲਾਵਾ 11,707 ਲੋਕ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਵਾਪਸ ਜਾ ਚੁੱਕੇ ਹਨ। ਸਿਰਫ 7 ਦਿਨਾਂ ਵਿਚ ਹੀ ਕੁੱਲ ਅੰਕੜੇ ਵਿਚ 15,000 ਮਰੀਜ਼ਾਂ ਦਾ ਵਾਧਾ ਹੋਇਆ ਹੈ। ਹੇਂਠ ਦਿੱਤੇ ਲਿੰਕ ਵਿੱਚ ਦੇਖੋ ਭਾਰਤ ਤੇ ਪੰਜਾਬ ਸਣੇ ਵਿਸ਼ਵ ਭਰ ਦੇ ਹਾਲਾਤ:

https://youtu.be/XfdPKy4ITO4

Share This Article
Leave a Comment