ਨਿਊਜ਼ ਡੈਸਕ: ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਇਟਲੀ ਤੋਂ ਇੱਕ ਚੰਗੀ ਖ਼ਬਰ ਆਈ ਹੈ। ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਵੀ 101 ਸਾਲ ਦੇ ਇੱਕ ਬਜ਼ੁਰਗ ਨੇ ਇਸ ਮਹਾਂਮਾਰੀ ਨੂੰ ਹਰਾ ਦਿੱਤਾ ਹੈ। ਪੂਰੀ ਦੁਨੀਆਂ ਵਿੱਚ ਇਹ ਸਭ ਤੋਂ ਵੱਧ ਉਮਰ ਦੇ ਮਰੀਜ਼ ਦੇ ਠੀਕ ਹੋਣ ਦਾ ਪਹਿਲਾ ਮਾਮਲਾ ਹੈ।
ਖਾਸ ਗੱਲ ਇਹ ਹੈ ਕਿ ਇਹ ਬਜ਼ੁਰਗ ਜਦੋਂ ਆਪਣੀ ਮਾਂ ਦੇ ਗਰਭ ਵਿੱਚ ਸੀ ਉਦੋਂ ਵੀ 1918 ਵਿੱਚ ਫੈਲੇ ਫਲੂ ਦੀ ਮਹਾਂਮਾਰੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੀ ਸੀ। ਉਸ ਵੇਲੇ ਇਸ ਫਲੂ ਨੇ ਲਗਭਗ 6 ਲੱਖ ਲੋਕਾਂ ਦੀ ਜਾਨ ਲੈ ਲਈ ਸੀ।
ਅਸਲ ‘ਚ ਕਰੋੜਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਾਇਰਸ ਦੀ ਚਪੇਟ ‘ਚ ਆਉਣ ਨਾਲ ਬਜ਼ੁਰਗ ਝੱਲ ਨਹੀਂ ਪਾਉਂਦੇ। ਇਸ ਲਈ ਹਰ ਕਿਸੇ ਨੂੰ ਇਹ ਡਰ ਬਣਿਆ ਰਹਿੰਦਾ ਹੈ ਕਿ ਘਰ ਦੇ ਕਿਸੇ ਬਜ਼ੁਰਗ ਨੂੰ ਨਾ ਇਹ ਬੀਮਾਰੀ ਹੋ ਜਾਵੇ ਪਰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਇਟਲੀ ਦੇ ਮਿਸਟਰ ਪੀ ਨੂੰ ਕਰੋਨਾ ਵਾਇਰਸ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਿਸਟਰ ਪੀ ਬਜ਼ੁਰਗ ਸੰਕਰਮਣ ਨਾਲ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
101 ਸਾਲ ਦੇ ਉਸ ਬਜ਼ੁਰਗ ਨੂੰ ਮਿਸਟਰ ਪੀ ਦਾ ਕੋਡ ਨੇਮ ਦਿੱਤਾ ਗਿਆ ਹੈ। ਮਿਸਟਰ ਪੀ ਨੂੰ ਪਿਛਲੇ ਹਫਤੇ ਰੇਮਿਨੀ ਦੇ ਇਨਫਰਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।