ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਵਾਈਆਂ, ਕਰਿਆਨਾ ਤੇ ਡਿਪਾਰਟਮੈਂਟਲ ਸਟੋਰਾਂ ਦੀਆਂ ਹੋਰ ਸੂਚੀਆਂ ਜਾਰੀ

TeamGlobalPunjab
4 Min Read

ਪਟਿਆਲਾ :  ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲੋੜੀਂਦੀਆਂ ਘਰੇਲੂ ਵਸਤਾਂ ਸਪਲਾਈ ਕਰਨ ਲਈ ਜਾਰੀ ਕੀਤੇ ਫੋਨ ਨੰਬਰਾਂ ‘ਤੇ ਫੋਨ ਕਾਲਾਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਲੋਕਾਂ ਨੂੰ ਦਰਪੇਸ਼ ਮੁਸ਼ਕਿਲ ਦਾ ਹੱਲ ਕੱਢਦਿਆਂ ਵੱਡੇ ਰਾਸ਼ਨ ਸਟੋਰਾਂ ਬਿਗ ਬਾਜ਼ਾਰ, ਵਿਸ਼ਾਲ ਮੈਗਾ ਮਾਰਟ ਅਤੇ ਮੋਰ ਦੇ ਹੋਰ ਨੰਬਰ ਜਾਰੀ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਦਵਾਈਆਂ ਅਤੇ ਕਰਿਆਨਾ, ਸਬਜ਼ੀਆਂ ਤੇ ਫ਼ਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਦੀਆਂ ਵੀ ਹੋਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ‘ਚ ਆਕੇ ਆਪਣੇ ਘਰਾਂ ‘ਚ ਲੋੜ ਤੋਂ ਜਿਆਦਾ ਰਾਸ਼ਨ ਇਕੱਠਾ ਨਾ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਕਾਨਦਾਰਾਂ ਕੋਲੋਂ ਅਜਿਹੀ ਫੀਡਬੈਕ ਮਿਲੀ ਹੈ ਕਿ ਬਹੁਤੇ ਘਰਾਂ ਨੇ ਦੁਕਾਨਾਂ ਤੋਂ ਇੱਕ ਵਾਰ ਰਾਸ਼ਨ ਮੰਗਵਾ ਕੇ ਦੂਜੀ ਤੇ ਤੀਜੀ ਵਾਰ ਵੀ ਰਾਸ਼ਨ ਮੰਗਵਾਉਣਾ ਜਾਰੀ ਰੱਖਿਆ ਹੋਇਆ ਹੈ ਪਰੰਤੂ ਇਹ ਚੰਗਾ ਰੁਝਾਨ ਨਹੀਂ ਹੈ, ਇਸ ਲਈ ਪ੍ਰਸ਼ਾਸਨ ਵੱਲੋਂ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਮਜ਼ਬੂਰਨ ਕਾਰਵਾਈ ਕਰਨੀ ਪਵੇਗੀ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਲੋਕ ਕੇਵਲ 15 ਦਿਨਾਂ ਦਾ ਹੀ ਲੋੜੀਂਦਾ ਰਾਸ਼ਨ ਮੰਗਵਾਉਣ ਤਾਂ ਕਿ ਬਾਜ਼ਾਰ ਵਿੱਚ ਸਾਰੇ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਹੋ ਸਕਣ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਸ਼ਹਿਰ ਦੀ ਹਰ ਵਾਰਡ ਵਿੱਚ ਰਿਲਾਂਇੰਸ, ਈਜ਼ੀ ਡੇ ਅਤੇ ਵਿਸ਼ਾਲ ਮੈਗਾ ਮਾਰਟ ਵੱਲੋਂ ਲੋਕਾਂ ਨੂੰ ਘਰੇਲੂ ਸਾਮਾਨ ਉਨ੍ਹਾਂ ਦੇ ਘਰਾਂ ਨੇੜੇ ਉਪਲਬਧ ਕਰਵਾਉਣ ਲਈ ਹਰ ਵਾਰਡ ਵਿੱਚ ਆਪਣੀਆਂ ਗੱਡੀਆਂ ਭੇਜੀਆਂ ਜਾਣਗੀਆਂ। ਇਸ ਸਬੰਧੀਂ ਸਾਰੇ ਵਾਰਡਾਂ ਦੇ ਕੌਂਸਲਰਾਂ ਨਾਲ ਤਾਲਮੇਲ ਕਰਕੇ ਇਹ ਪ੍ਰਕ੍ਰਿਆ ਜਲਦ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਰੀ ਮੰਗ ਦੇ ਮੱਦੇਨਜ਼ਰ ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਹੋਰ ਨੰਬਰ ਵੀ ਜਾਰੀ ਕੀਤੇ ਗਏ ਹਨ ਜੋ ਕਿ ਡਿਸਟ੍ਰਿਕਟ ਪਬਲਿਕ ਰੀਲੇਸ਼ਨਜ ਆਫ਼ਿਸ ਦੇ ਫੇਸਬੁੱਕ ਪੇਜ਼ ‘ਤੇ ਦੇਖੇ ਜਾ ਸਕਦੇ ਹਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ ਵਿਸ਼ਾਲ ਮੈਗਾ ਮਾਰਟ ਦੇ ਜਾਰੀ ਕੀਤੇ ਹੋਰ ਨੰਬਰਾਂ ਵਿੱਚ ਸੰਤੋਸ਼ 9888706612, ਰਵੀ 7889232175, ਮਨੀਸ਼ 9876454567, ਸੁਨੀਲ 9041377513, ਸੰਦੀਪ 7009575047 ਅਤੇ 7526830583, ਜੈ ਪ੍ਰਕਾਸ਼ 7009759319 ਸਮੇਤ ਹੋਰ ਨੰਬਰ 7889157954, 9814501372 ਤੇ 9780323560 ਅਤੇ ਬਿੱਗ ਬਾਜ਼ਾਰ ਦੇ ਹੋਰ ਨੰਬਰਾਂ ‘ਚ 7888815034, 9115604743, 8591855717, 9872305709, 7696787047, 9115501181 ਅਤੇ 8146016436 ਸ਼ਾਮਲ ਹਨ।
ਜਦੋਂਕਿ ਮੋਰ ਦੇ ਅਰਬਨ ਅਸਟੇਟ ਫੇਜ-1 ਦੇ ਨੰਬਰ 9914110177 ਤੇ 7717303832 ਵਟਸਐਪ 9316466166 ਤੇ 9781164948, ਸਰਹਿੰਦ ਰੋਡ ਦੇ 9592115551, 9872309895 ਤੇ ਵਟਸਐਪ 9988995590, 7889086295 ਤੇ 7696781110, ਭਾਦਸੋਂ ਰੋਡ 8437890004, 95014441205 ਵਟਸਐਪ 9855484148, 8728861515, ਅਰਬਨ ਅਸਟੇਟ ਫੇਜ-2 ਦਾ ਨੰਬਰ 9988119955, 9696471008 ਵਟਸਐਪ 9814249049, 7009750163, ਭੁਪਿੰਦਰਾ ਰੋਡ 7009103971, 8872660047, ਵਟਸਐਪ 9855508800, 9781390700, 7009103971 ਅਤੇ ਵਾਈ.ਪੀ.ਐਸ. ਦੇ 9465874217, 7717303830 ਤੇ ਵਟਸਐਪ ਨੰਬਰ 9115303040, 9646465194 ਤੇ 8284884414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਲੋੜੀਂਦੀਆਂ ਮੁਹੱਈਅਆ ਕਰਵਾਏ ਜਾਣ ਸਮੇਤ ਝੁੱਗੀਆਂ ਝੋਪੜੀਆਂ ‘ਚ ਰਹਿੰਦੇ ਗਰੀਬਾਂ ਤੇ ਲੋੜਵੰਦਾਂ ਅਤੇ ਦਿਹਾੜੀਦਾਰਾਂ ਵੀ ਨੂੰ ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਨਾਲ ਤਾਲਮੇਲ ਕਰਕੇ ਪੁਖ਼ਤਾ ਪ੍ਰਬੰਧ ਕੀਤੇ ਹਨ।

Share this Article
Leave a comment