ਪਠਾਨਕੋਟ :—ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਚਲ ਰਹੇ ਕਰਫਿਓ ਦੋਰਾਨ ਭਾਰੀ ਸੰਖਿਆਂ ਵਿੱਚ ਪ੍ਰਵਾਸੀ ਮਜਦੂਰ ਜੰਮੂ ਕਸਮੀਰ ਨੂੰ ਜਾਣ ਲਈ ਪਠਾਨਕੋਟ ਵਿਖੇ ਪਹੁੰਚ ਰਹੇ ਹਨ, ਪਰ ਜੰਮੂ ਕਸਮੀਰ ਦੀ ਸਰਹੱਦ ਕਰਫਿਓ ਦੇ ਚਲਦਿਆਂ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ ਜਿਸ ਕਾਰਨ ਪਠਾਨਕੋਟ ਵਿਖੇ ਇਸ ਸਮੇਂ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਕਰੀਬ ਇੱਕ ਹਜਾਰ ਤੋਂ ਜਿਆਦਾ ਹੈ, ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕਰੀਬ 7 ਸਥਾਨਾਂ ਤੇ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਠਹਿਰਾਵ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੋਰ ਤਿੰਨ ਸਥਾਨਾਂ ਨੂੰ ਅਡਵਾਂਸ ਵਿੱਚ ਤਿਆਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕਰੋਨਾਂ ਵਾਈਰਸ ਦੇ ਚਲਦਿਆਂ ਜਿੱਥੇ ਪ੍ਰਵਾਸੀ ਮਜਦੂਰ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਸੋਸਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ। ਕਰੀਬ 400 ਵਿਅਕਤੀ ਦੇ ਠਹਿਰਾਅ ਵਾਲੇ ਸਥਾਨ ਤੇ ਕਰੀਬ 200 ਵਿਅਕਤੀ ਹੀ ਠਹਿਰਾਏ ਗਏ ਹਨ ਤਾਂ ਜੋ ਜਿਆਦਾ ਮਿਲ ਵਰਤਨ ਇਨ੍ਹਾਂ ਵਿੱਚ ਨਾ ਹੋਵੇ ਅਤੇ ਇੱਕ ਦੂਜੇ ਤੋਂ ਨਿਰਧਾਰਤ ਦੂਰੀ ਬਣੀ ਰਹੇ। ਜਿਕਰਯੋਗ ਹੈ ਕਿ ਕੂਝ ਸਥਾਨਾਂ ਤੇ ਕੂਝ ਪ੍ਰਵਾਸੀ ਮਹਿਲਾਵਾਂ ਅਤੇ ਬੱਚੇ ਵੀ ਸਾਮਲ ਹਨ। ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਜਿੱਥੇ ਤਿੰਨੋਂ ਸਮੇਂ ਭੋਜਨ ਉਪਲਬੱਦ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਦੇ ਮੈਡੀਕਲ ਚੈਕਅੱਪ ਦਾ ਵੀ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ।
ਪਠਾਨਕੋਟ ਵਿੱਚ ਵੱਧ ਰਹੀ ਪ੍ਰਵਾਸੀ ਮਜਦੂਰਾਂ ਦੀ ਸੰਖਿਆਂ ਨੂੰ ਲੈ ਕੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਸ ਸਬੰਧ ਵਿੱਚ ਜੰਮੂ ਕਸਮੀਰ ਦੇ ਨਾਲ ਲਗਦੇ ਜਿਲ੍ਹਾ ਕਠੂਆ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਦੂਸਰੇ ਪਾਸੇ ਪਹਿਲਾ ਹੀ ਉਨ੍ਹਾਂ ਵੱਲੋਂ ਕਰੀਬ 4 ਤੋਂ 5 ਹਜਾਰ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰਕੇ ਉਨ੍ਹਾਂ ਦੇ ਠਹਿਰਾਵ ਲਈ ਵਿਵਸਥਾ ਕੀਤੀ ਗਈ ਹੈ ਅਤੇ ਵਿਵਸਥਾ ਹੋਰ ਨਾ ਹੋਣ ਦੀ ਸੂਰਤ ਵਿੱਚ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਪਠਾਨਕੋਟ ਵਿਖੇ ਹੀ ਠਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਰਹਿਣ, ਖਾਣਾ, ਸਿਹਤ ਸੇਵਾਵਾਂ ਆਦਿ ਦੀ ਵਿਵਸਥਾ ਪ੍ਰਸਾਸਨ ਵੱਲੋਂ ਪਹਿਲਾ ਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹੇ ਵਿੱਚ ਕਰੀਬ 8-9 ਸਥਾਨਾਂ ਤੇ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੋਰ ਵੀ ਜਿਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਪ੍ਰਵਾਸੀ ਮਜਦੂਰ ਹਨ ਉੱਥੇ ਹੀ ਇਨ੍ਹਾਂ ਨੂੰ ਰੋਕਿਆ ਜਾਵੇ, ਕਿਉਕਿ ਜਿਲ੍ਹਾ ਪਠਾਨਕੋਟ ਵਿੱਚ ਨਿਰਧਾਰਤ ਸਮਰੱਥਾ ਹੈ ਅਗਰ ਇਸੇ ਹੀ ਤਰ੍ਹਾਂ ਇਨ੍ਹਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਰਿਹਾ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਨੂੰ ਰੱਖਣ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰ ਕੇ ਸਾਭ ਸੰਭਾਲ ਕੀਤੀ ਜਾ ਰਹੀ ਹੈ।
ਹੋਰਨਾਂ ਸੂਬਿਆਂ ਤੋਂ ਜੰਮੂ ਕਸਮੀਰ ਜਾਣ ਵਾਲੇ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਹੋਈ 1 ਹਜਾਰ ਤੋਂ ਪਾਰ
Leave a Comment
Leave a Comment