ਹੈਲਥ ਕੈਨੇਡਾ ਨੇ ਵੱਡੇ ਬੱਚਿਆਂ ਲਈ ਕੋਵਿਡ-19 ਸਬੰਧੀ ਦੂਜੀ ਵੈਕਸੀਨ ਨੂੰ ਵੀ ਦਿੱਤੀ ਮਨਜ਼ੂਰੀ

TeamGlobalPunjab
1 Min Read

ਵੈਨਕੂਵਰ: ਹੈਲਥ ਕੈਨੇਡਾ ਵੱਲੋਂ ਵੱਡੇ ਬੱਚਿਆਂ ਲਈ ਕੋਵਿਡ-19 ਸਬੰਧੀ ਦੂਜੀ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਏਜੰਸੀ ਨੇ ਆਖਿਆ ਕਿ 12 ਤੇ 17 ਸਾਲ ਦਰਮਿਆਨ ਬੱਚਿਆਂ ਲਈ ਕੋਵਿਡ-19 ਦੀ ਰੋਕਥਾਮ ਵਾਸਤੇ ਮੌਡਰਨਾ ਵੈਕਸੀਨ ਨੂੰ ਸੇਫ ਤੇ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਇਸ ਤੋਂ ਪਹਿਲਾਂ ਮਈ ਵਿੱਚ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਇਸੇ ਉਮਰ ਵਰਗ ਦੇ ਬੱਚਿਆਂ ਲਈ ਮਨਜ਼ੂਰੀ ਦਿੱਤੀ ਗਈ ਸੀ।

ਦਸੰਬਰ 2020 ਵਿੱਚ ਮੌਡਰਨਾ ਵੈਕਸੀਨ ਨੂ ਹੈਲਥ ਕੈਨੇਡਾ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਬਾਲਗਾਂ ਲਈ ਮਨਜ਼ੂਰੀ ਦਿੱਤੀ ਗਈ ਸੀ। ਹੈਲਥ ਏਜੰਸੀ ਨੇ ਆਖਿਆ ਕਿ ਬਾਲਗਾਂ ਵਾਂਗ ਹੀ ਬੱਚਿਆਂ ਨੂੰ ਵੀ ਇਸ ਐਮ ਆਰ ਐਨ ਏ ਵੈਕਸੀਨ ਦੀਆਂ ਦੋ ਡੋਜ਼ਾਂ ਇੱਕ ਮਹੀਨੇ ਦੇ ਵਕਫੇ ਉੱਤੇ ਦੇਣੀਆਂ ਚਾਹੀਦੀਆਂ ਹਨ।ਕਲੀਨਿਕਲ ਟ੍ਰਾਇਲਸ ਅਨੁਸਾਰ 12 ਤੋਂ 17 ਸਾਲ ਦੇ ਜਿਨ੍ਹਾਂ ਬੱਚਿਆਂ ਉੱਤੇ ਵੈਕਸੀਨ ਅਜ਼ਮਾਈ ਗਈ ਉਨ੍ਹਾਂ ਨੂੰ ਦਿੱਤੀ ਗਈ ਦੂਜੀ ਡੋਜ਼ ਤੋਂ ਬਾਅਦ ਇਹ ਵੈਕਸੀਨ 100 ਫੀਸਦੀ ਪ੍ਰਭਾਵਸ਼ਾਲੀ ਪਾਈ ਗਈ।

Share This Article
Leave a Comment