ਹੁਣ ਸਮਝ ਆਇਐ ਮੈਂ ਅਸਤੀਫਾ ਕਿਉਂ ਦਿੱਤਾ ਸੀ, ਕੈਪਟਨ ਤੇ ਬਾਦਲ ਨੂੰ ਦੱਸਿਆ ਇਕ: ਸਿੱਧੂ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਲੋਕ ਦੋ-ਤਿੰਨ ਮਹੀਨੇ ਪਹਿਲਾਂ ਨਹੀਂ ਜਾਣਦੇ ਸਨ ਕਿ ਸਿੱਧੂ ਨੇ ਅਸਤੀਫ਼ਾ ਕਿਉਂ ਦਿੱਤਾ ਸੀ, ਉਹ ਹੁਣ ਸਮਝ ਗਏ ਹੋਣਗੇ।  ਉਨ੍ਹਾਂ ਕਿਹਾ ਕਿ ਉਹ ਮਾਫੀਆ ਖਿਲ਼ਾਫ ਲੜ ਰਹੇ ਹਨ ਤੇ ਲੜਦੇ ਰਹਿਣਗੇ।   ਹੁਣ ਸਮਝ ਆਉਂਦੀ ਹੈ ਕਿ 75-25 ਚੱਲ ਰਹੀ ਸੀ ਜਾਂ ਨਹੀਂ। ਇਸੇ 75-25, ਮਾਫੀਏ ਨਾਲ ਮੈਂ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲ ਕੇ ਇਕ ਦੂਜੇ ਨੂੰ ਬਚਾਉਂਦੇ ਰਹੇ। ਇਹ ਲੁਕਿਆ ਹੋਇਆ ਮਾਫਿਆ ਹੈ। ਕੈਪਟਨ ਇਹ ਦੱਸਣ ਕਿ ਉਹ ਚਾਰ ਸਾਲ  ਕੁੰਭਕਰਨੀ ਨੀਂਦ ਸੁੱਤੇ ਪਏ ਸਨ, ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਲਾਲਚ ਦੇ ਰਹੇ ਹਨ। ਇਹ ਸਾਰੇ ਪੰਜਾਬ ਦੇ ਖਜ਼ਾਨਾ ਚੋਰ ਹਨ। ਪੰਜਾਬ ਦਾ ਪੈਸਾ ਉਨ੍ਹਾਂ ਦੀਆਂ ਜੇਬਾਂ ‘ਚ ਹੈ ਅਤੇ ਉਨ੍ਹਾਂ ਪੈਸਿਆਂ ਨਾਲ ਇਹ ਲੋਕਾਂ ਨੂੰ ਖਰੀਦ ਰਹੇ ਹਨ।

ਸਿੱਧੂ ਨੇ ਕਿਹਾ ਕਿ ਕੈਪਟਨ ਅੱਜ ਵੀ  ਕਿਸੇ ਪਾਰਟੀ ਦੇ ਪ੍ਰੇਮੀ ਨਹੀਂ, ਈਡੀ ਦੇ ਪ੍ਰੇਮੀ ਹਨ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਮਾਫੀਆ ਦਾ ਰਾਜ਼ ਬੇਨਕਾਬ ਹੋ ਗਿਆ ਹੈ।

ਕੇਜਰੀਵਾਲ ਖੁਦ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਹਨ। ਇਹ ਉਹੀ ਕੇਜਰੀਵਾਲ ਹੈ ਜੋ ਬਾਦਲ ਦੀਆਂ ਬੱਸਾਂ ਦਿੱਲੀ ਲੈ ਕੇ ਜਾਂਦਾ ਹੈ ਤੇ ਆਪਣੇ ਵਿਧਾਇਕ ਦੀਪ ਮਲਹੋਤਰਾ ਨੂੰ ਸ਼ਰਾਬ ਦੇ ਠੇਕੇ ਦਿੰਦਾ ਹੈ। ਜੇਕਰ ਲੋਕ ਬਾਦਲ ਨੂੰ ਵੋਟ ਪਾਉਣਗੇ ਤਾਂ ਇਹ ਕੈਪਟਨ ਤੱਕ ਪਹੁੰਚੇਗੀ ਅਤੇ ਜੋ ਵੀ ਕੈਪਟਨ ਨੂੰ ਭੁਗਤੇਗਾ ਉਹ ਬਾਦਲਾਂ ਤਕ ਪਹੁੰਚੇਗਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕੀ ਕਿਰਦਾਰ ਹੈ, ਸਾਡੇ 78 ਵਿਧਾਇਕਾਂ ਨੂੰ ਭਾਜਪਾ ਦਾ ਮੁੱਖ ਮੰਤਰੀ ਚਲਾ ਰਿਹਾ ਹੈ।

ਸਿੱਧੂ ਨੇ ਕਿਹਾ ਕਿ ਉਹ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਕਹਿੰਦੇ ਹਨ ਕਿ ਇਹ ਜੋ ਰਾਜਨੀਤੀ ਕਰ ਰਹੇ ਹਨ, ਕੀ ਇਹ ਪੰਜਾਬ ਨੂੰ ਬਚਾਏਗੀ, ਇਸੇ ਰਾਜਨੀਤੀ ਕਾਰਨ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮਾਮਲਾ ਹੋਵੇ ਤਾਂ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨਾ ਪੈਂਦਾ ਹੈ। ਲੋਕਾਂ ਨੇ ਆਪਣੇ ਹੱਥੀਂ ਇਨਸਾਫ਼ ਕੀਤਾ ਹੈ ਕਿਉਂਕਿ ਪਿਛਲੀ ਵਾਰ ਵੀ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਲਈ ਵਿਸ਼ਵਾਸ ਨਹੀਂ ਰਿਹਾ। ਅੱਜ ਉਨ੍ਹਾਂ ਦਾ ਅਸਤੀਫਾ ਜਸਟੀਫਾਈ ਹੋਇਆ ਹੈ।

Share This Article
Leave a Comment