ਬਠਿੰਡਾ : ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਚੋਣ ਅਖਾੜੇ ‘ਚ ਹਰ ਕਿਸੇ ਵੱਲੋਂ ਜਿੱਤ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸੇ ਮਾਹੌਲ ‘ਚ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਵਿਰੋਧ ਦੀ ਗੱਲ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਇੱਕ ਚੋਣ ਰੈਲੀ ‘ਚ ਬੋਲਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵਿਰੋਧੀਆਂ ਲਈ ਸਖਤ ਰਵੱਈਆ ਅਪਣਾ ਲਿਆ ਹੈ। ਉਨ੍ਹਾਂ ਬੋਲਦਿਆਂ ਸਾਫ ਸ਼ਬਦਾਂ ‘ਚ ਬੀਬੀ ਜੀ ਦੇ ਵਿਰੋਧ ਦਾ ਜਿੰਮੇਵਾਰ ਕਾਂਗਰਸੀਆਂ ਨੂੰ ਦੱਸਦਿਆਂ ਕਿਹਾ ਕਿ, “ਕਾਂਗਰਸ ਦੇ ਏਜੰਟ ਸੋਚਦੇ ਆ ਕਿ ਇਹ ਅਕਾਲੀ ਦੇ ਬਹਾਦਰ ਯੋਧਿਆਂ ਨੂੰ ਦਬਾ ਲੈਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਕਾਲੀ ਦਲ ਬਹਾਦਰਾਂ ਦੀ ਤੇ ਸ਼ਹੀਦਾਂ ਦੀ ਜਥੇਬੰਦੀ ਹੈ।” ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਵੀ ਅਕਾਲੀ ਵਰਕਰ ‘ਤੇ ਕੋਈ ਵੀ ਆਂਚ ਆਈ ਤਾਂ ਇਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਅਤੇ ਉਹ ਲੋਕ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਧਮਕੀ ਵਾਲੇ ਅੰਦਾਜ ‘ਚ ਕਿਹਾ ਕਿ ਇਸ ਤੋਂ ਬਾਅਦ ਅਜਿਹਾ ਕਰਨ ਵਾਲਿਆਂ ਨੂੰ ਪੂਰੀ ਜਿੰਦਗੀ ਜੇਲ੍ਹ ‘ਚੋਂ ਬਾਹਰ ਨਹੀਂ ਨਿੱਕਲ ਦਿਆਂਗਾਂ। ਇਨ੍ਹਾਂ ਧਮਕੀਆ ਤੋਂ ਬਾਅਦ ਛੋਟੇ ਬਾਦਲ ਨੇ ਬਠਿੰਡਾ ਸੀਟ ‘ਤੇ ਤਕਰੀਬਨ ਡੇਢ ਲੱਖ ਦੀ ਲੀਡ ਤੇ ਜਿੱਤ ਹਾਸਲ ਕਰਨ ਦਾ ਦਾਅਵਾ ਵੀ ਕੀਤਾ।
https://youtu.be/GpXj5E6pOjU