ਅੰਮ੍ਰਿਤਸਰ: ਦਰਬਾਰ ਸਾਹਿਬ ਜਾਕੇ ਆਪਣੀਆਂ ਅਦਾਵਾਂ ਬਿਖੇਰ ਰਹੀਆਂ ਇੰਨ੍ਹਾਂ ਕੁੜੀਆਂ ਦੀ ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਬਾਰ ਸਾਹਿਬ ਜਿੱਥੇ ਜਾਕੇ ਮਨ ਨੂੰ ਸ਼ਾਂਤੀ ਤੇ ਭਟਕਿਆਂ ਨੂੰ ਰਾਹ ਮਿਲਦੈ ਪਰ ਇਸ ਵੀਡਿਓ ਨੇ ਸਿੱਖ ਸੰਗਤ ਦੇ ਹਿਰਦੇ ਵਲੂੰਧਰ ਦਿੱਤੇ ਨੇ ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ ਹੀ ਬਣੀ ਇਸ ਵੀਡੀਉ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ ‘ਤੇ ਪ੍ਰਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਹਨ।
ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ ਇਕ ਲੜਕੀ ਵੱਲੋਂ ਟਿਕ ਟੋਕ ਵੀਡੀਓ ਬਣਾਈ ਗਈ ਸੀ। ਜਿਸ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਜ਼ਿਕਰਯੋਗ ਹੈ ਕਿ ਇਹ ਵੀਡੀਓ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਸੀ, ਜਿਥੇ ਪ੍ਰਕਰਮਾ ਇੰਚਾਰਜ, ਮੈਨੇਜਰ ਪ੍ਰਕਰਮਾ ਆਦਿ ਬੈਠੇ ਹੁੰਦੇ ਹਨ।
ਭਾਰੀ ਰੋਸ ਤੋਂ ਬਾਅਦ ਵਿਵਾਦਾਂ ਵਿਚ ਘਿਰੀਆਂ ਲੜਕੀਆਂ ਨੇ ਮੁਆਫੀ ਮੰਗ ਲਈ ਹੈ। ਇਨ੍ਹਾਂ ਕੁੜੀਆਂ ਵਲੋਂ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਾਲੀ ਵੀਡੀਓ ਡਲੀਟ ਕਰ ਦਿੱਤੀ ਹੈ।
ਫਿਲਹਾਲ ਐਸ.ਜੀ.ਪੀ.ਸੀ. ਨੇ ਵੀਡਿਓ ਦਾ ਸਖਤ ਨੋਟਿਸ ਲਿਆ ਤੇ ਕਾਰਵਾਈ ਦੀ ਗੱਲ ਕੀਤੀ ਹੈ ਤੇ ਉਧਰ ਤਾਮਿਲਨਾਡੂ ਦੀ ਮਦਰਾਸ ਹਾਈਕੋਰਟ ਨੇ ਸੂਬੇ ‘ਚ ਟੀਕ ਟੋਕ ਦੇ ਪੈ ਰਹੇ ਮਾੜੇ ਪ੍ਰਭਾਵ ਕਾਰਨ ਬੈਨ ਕਰ ਦਿੱਤੇ ਤੇ ਹੁਣ ਪੂਰੇ ਮੁਲਕ ‘ਚੋਂ ਇਸ ਐਪ ਨੂੰ ਬੈਨ ਕਰ ਦੀ ਮੰਗ ਉੱਠਣ ਲੱਗੀ ਹੈ।